اُ توں شروع ہون والے پنجابی لفظاں دے معنےਅ

ਸੰ. अद्दष्ट- ਅਦ੍ਰਿਸ੍ਟ. ਵਿ- ਨਾ ਵੇਖਿਆ ਹੋਇਆ. "ਅਣਡੀਠਾ ਕਿਛੁ ਕਹਿਣ ਨਾ ਜਾਇ." (ਮਲਾ ਮਃ ੧)


ਖਤ੍ਰੀਆਂ ਦੀ ਇੱਕ ਜਾਤਿ, ਜੋ ਖੁਖਰਾਣਾ ਦੀਆਂ ਉਚੀਆਂ ਜਾਤਾਂ¹ ਵਿੱਚੋਂ ਹੈ. "ਅਣਦ ਮੁਰਾਰੀ ਮਹਾਂਪੁਰਖ." (ਭਾਗੁ) ੨. ਡਿੰਗ. ਆਨੰਦ. ਖੁਸ਼ੀ.


ਜਿਨ੍ਹਾਂ ਗੋਲਿਆਂ ਨੂੰ ਬਾਰੂਦ ਅਤੇ ਅਗਨਿ ਦੀ ਸਹਾਇਤਾ ਨਹੀਂ. ਸ਼ਹੀਦੀ ਅਤੇ ਅਕਾਸੀ ਗੋਲੇ. "ਅਣਦਾਗੇ ਗੋਲੇ ਛੁਟਣਗੇ." (ਜੰਗਨਾਮਾ)


ਵਿ- ਬਿਨਾ ਦ੍ਯੁਤਿ. ਸ਼ੋਭਾ ਰਹਿਤ. ਚਮਤਕਾਰ ਬਿਨਾ। ੨. ਸੰ. ਅਣੁਦ੍ਯੁਤਿ. ਸੰਗ੍ਯਾ- ਅਣੁਭਾ. ਬਿਜਲੀ. "ਅਣਦੁਤ ਖਾਣੰ ਤਨ ਸੋਹੀ." (ਰਾਮਾਵ)