اُ توں شروع ہون والے پنجابی لفظاں دے معنےਕ

ਦੇਖੋ, ਕਰੌਂਦਾ. "ਬਦਰੀ ਖਦਰ ਕਰੌਂਜੇ ਜਾਲ." (ਗੁਪ੍ਰਸੂ) ੨. ਕਰੰਜੂਆ. ਮੀਚਕਾ.


ਸੰ. ਕਰਮਰ੍‍ਦਕ. ਸੰਗ੍ਯਾ- ਨਿੰਬੂ ਜੇਹੇ ਪੱਤਿਆਂ ਦਾ ਇੱਕ ਕੰਡੇਦਾਰ ਬੂਟਾ, ਜਿਸ ਦੇ ਫਲਾਂ ਦਾ ਆਚਾਰ ਪੈਂਦਾ ਹੈ. L. Carissa carandas.


ਦੇਖੋ, ਕਰੰਗ.


ਕਰਦਾ ਹਾਂ. "ਭਗਤਿ ਕਰੰਉ ਲਿਵ ਲਾਏ." (ਵਡ ਛੰਤ ਮਃ ੫) ੨. ਕਰਮ. ਕਦਮ. ਡਿੰਘ.


ਸੰ. करङ्क ਸੰਗ੍ਯਾ- ਸ਼ਰੀਰ ਦੀਆਂ ਹੱਡੀਆਂ ਦਾ ਪਿੰਜਰ. "ਕਰੰਗੀ ਲਗਾ ਹੰਸ." (ਵਾਰ ਸੂਹੀ ਮਃ ੧) ਹੰਸਰੂਪ ਜੀਵ, ਜੋ ਮੋਤੀ (ਸ਼ੁਭ ਗੁਣ) ਚੁਗਣ ਵਾਲਾ ਸੀ, ਵਿਸੇਰੂਪ ਕਰੰਗਾਂ ਨੂੰ ਚੂੰਡਦਾ ਹੈ. "ਕਰੰਗ ਬਿਖੂ ਮੁਖਿ ਲਾਈਐ." (ਰਾਮ ਮਃ ੪)


ਕਰਦੇ ਹਨ. "ਸੇਵਾ ਕਰੰਜਨ." (ਭਾਗੁ) ੨. ਕਰਨ ਵਾਲਾ. "ਕ੍ਰਿਪਾ ਕਰੰਜਨੋ." (ਭਾਗੁ) ੩. ਜਨ (ਸੇਵਕਾਂ) ਦੇ ਸਿਰ, ਕਰ (ਹੱਥ) ਰੱਖਣ ਵਾਲਾ.