اُ توں شروع ہون والے پنجابی لفظاں دے معنےਚ

ਚੀਚੀ- ਅੰਗੁਲਿ (ਉਂਗਲ). "ਜਿਉਂ ਲਹੁੜੀ ਚੀਚੂੰਗਲੀ ਪੈਧੀ ਛਾਪ ਮਿਲੀ ਵਡਿਆਈ." (ਭਾਗੁ)


ਚੀਜਾਂ ਵਿੱਚ. ਵਸਤਾਂ ਅੰਦਰ. "ਹਰ ਚੀਜੀ ਜਿਨਿ ਰੰਗ ਕੀਆ." (ਆਸਾ ਪਟੀ ਮਃ ੧) ੨. ਫ਼ਾ. ਚੀਜ਼ੇ. ਕੋਈ ਵਸਤੁ। ੩. ਦੇਖੋ, ਚੀਜ ੨.


ਫ਼ਾ. [چیِز] ਸੰਗ੍ਯਾ- ਵਸਤੁ. ਪਦਾਰਥ. ਦ੍ਰਵ੍ਯ. "ਏਕੁ ਚੀਜੁ ਮੁਝੈ ਦੇਹਿ, ਅਵਰ ਜਹਰ- ਚੀਜ ਨ ਭਾਇਆ." (ਵਾਰ ਮਲਾ ਮਃ ੧) ੨. ਭੋਜਨ. ਅੰਨ. ਅਹਾਰ. "ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ." (ਵਾਰ ਮਾਝ ਮਃ ੨) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ ਇਹ ਹੈ ਕਿ ਜਿਵੇਂ ਸਮੁੰਦਰ ਨੂੰ ਜਲਦਾਨ ਹੈ, ਤਿਵੇਂ ਪ੍ਰਿਥਿਵੀ ਨੂੰ ਅੰਨਦਾਨ ਹੈ। ੩. ਚੋਜ (ਖੇਲ- ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. "ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ." (ਵਾਰ ਆਸਾ); ਦੇਖੋ, ਚੀਜ.