اُ توں شروع ہون والے پنجابی لفظاں دے معنےਦ

ਦਿੱਤਾ. ਦੀਆ. "ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ." (ਤੁਖਾ ਛੰਤ ਮਃ ੫) ੨. ਦੀਨ ਦਾ. ਦੀਨ ਦੀ. "ਬਿਨਉ ਸੁਨਹੁ ਇਕ ਦੀਨਾ." (ਤੁਖਾ ਛੰਤ ਮਃ ੫) ੩. ਸੰਗ੍ਯਾ- ਜਿਲਾ ਫ਼ਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲਸਿੰਘ ਵਾਲਾ ਵਿੱਚ ਇੱਕ ਪਿੰਡ. ਇਸ ਦੇ ਪਾਸ ਹੀ ਦੱਖਣ ਵੱਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਦ੍ਵਾਰਾ "ਲੋਹਗੜ੍ਹ" ਨਾਮ ਤੋਂ ਪ੍ਰਸਿੱਧ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਰਿਆਸਤ ਫਰੀਦਕੋਟ ਨੇ ਕਰਵਾਈ ਹੈ. ਮਹਾਰਾਜਾ ਰਣਜੀਤਸਿੰਘ ਦੇ ਸਮੇਂ ਦੀ ਅਤੇ ਰਿਆਸਤ ਨਾਭੇ ਵੱਲੋਂ ਕ਼ਰੀਬ ਦੋ ਸੌ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਮੇਲਾ ਮਾਘੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮. ਮੀਲ ਉੱਤਰ ਅਤੇ ਜੈਤੋ ਸਟੇਸ਼ਨ ਤੋਂ ੧੮. ਮੀਲ ਪੂਰਵ ਹੈ. ਦੇਖੋ, ਜਫਰਨਾਮਾ ਸਾਹਿਬ ਅਤੇ ਦਯਾਲਪੁਰਾ। ੪. ਸੰ. ਚੂਹੀ. ਮੂਸਿਕਾ.


ਵਿ- ਦੀਨਾਂ ਵਿੱਚੋਂ ਮਹਾ ਦੀਨ. ਅਤਿ ਦੀਨ। ੨. ਦੀਨ ਨੂੰ ਅਦੀਨ ਕਰਨ ਵਾਲਾ. ਦੀਨਾਂ ਦੀ ਦੀਨਤਾ ਮਿਟਾਉਣ ਵਾਲਾ. "ਦੀਨਾਦੀਨ ਦਇਆਲ ਭਏ ਹੈਂ." (ਬਸੰ ਅਃ ਮਃ ੪)


ਵਿ- ਦੀਨਾਂ ਦੇ ਅਧੀਨ. ਗ਼ਰੀਬਾਂ ਦੇ ਵਸ਼ ਆਉਣ ਵਾਲਾ। ੨. ਦੀਨ ਅਤੇ ਅਧੀਨ.


ਗੁਰਦਾਸਪੁਰ ਦੇ ਜਿਲੇ, ਗੁਰਦਾਸਪੁਰ ਤੋਂ ਅੱਠ ਮੀਲ ਇੱਕ ਨਗਰ, ਜੋ ਅਦੀਨਾਬੇਗ ਨੇ ਵਸਾਇਆ ਹੈ. ਮਹਾਰਾਜਾ ਰਣਜੀਤਸਿੰਘ ਨੇ ਇਸ ਪੁਰ ਕਬਜਾ ਕਰਕੇ ਗਰਮੀਆਂ ਦੇ ਰਹਿਣ ਲਈ ਪਸੰਦ ਕੀਤਾ ਸੀ.


ਵਿ- ਦੀਨਾਂ ਦਾ ਸ੍ਵਾਮੀ. "ਦੀਨਾਨਾਥ ਸਕਲ ਭੈਭੰਜਨ." (ਸੋਰ ਮਃ ੯) ੨. ਰਾਜਾ ਦੀਨਾ ਨਾਥ. ਬਖ਼ਤਮੱਲ ਦਾ ਪੁਤ੍ਰ ਕਸ਼ਮੀਰੀ ਬ੍ਰਾਹਮਣ, ਜੋ ਮਹਾਰਾਜਾ ਰਣਜੀਤਸਿੰਘ ਦਾ ਅਹਿਲਕਾਰ ਸੀ. ਮਹਾਰਾਜਾ ਨੇ ਪਹਿਲਾਂ ਇਸ ਨੂੰ ਦੀਵਾਨ ਖਿਤਾਬ ਦਿੱਤਾ, ਫੇਰ ਰਾਜਾ ਪਦਵੀ ਬਖ਼ਸ਼ੀ. ਇਹ ਵਡਾ ਚਤੁਰ ਅਤੇ ਜਮਾਨੇ ਦੀ ਚਾਲ ਨੂੰ ਸਮਝਣ ਵਾਲਾ ਆਦਮੀ ਸੀ. ਮਹਾਰਾਜਾ ਰਣਜੀਤਸਿੰਘ ਦੇ ਦੇਹਾਂਤ ਪਿੱਛੋਂ ਲਹੌਰ ਵਿੱਚ ਅਨੇਕ ਰੰਗ ਵਰਤੇ, ਪਰ ਰਾਜਾ ਦੀਨਾਨਾਥ ਨੂੰ ਕੋਈ ਨੁਕਸਾਨ ਨਹੀਂ ਪੁੱਜਾ. ਅੰਗ੍ਰੇਜ਼ਾਂ ਦੀ ਅਮਲਦਾਰੀ ਸਮੇਂ ਭੀ ਇਸ ਦੀ ਜਾਗੀਰ ੪੬੪੬੦) ਸਲਾਨਾ ਆਮਦਨ ਦੀ ਬਹਾਲ ਰਹੀ. ਦੀਨਾਨਾਥ ਦਾ ਦੇਹਾਂਤ ਸਨ ੧੮੫੭ ਵਿੱਚ ਹੋਇਆ.


ਕਈ ਇਤਿਹਾਸਕਾਰਾਂ ਨੇ ਅਦੀਨਾਬੇਗ ਨੂੰ ਦੀਨਾਬੇਗ ਲਿਖਿਆ ਹੈ. ਦੇਖੋ, ਅਦੀਨਾਬੇਗ.


ਸੰ. ਸੰਗ੍ਯਾ- ਸੁਵਰਣ (ਸੋਨੇ) ਦਾ ਗਹਿਣਾ। ੨. ਬੱਤੀ ਰੱਤੀ ਤੋਲ ਦਾ ਇੱਕ ਸੋਨੇ ਦਾ ਸਿੱਕਾ। ੩. ਇੱਕ ਚਾਂਦੀ ਦਾ ਸਿੱਕਾ.¹ ਇਹ ਸਿੱਕੇ ਦੇਸ਼ ਅਤੇ ਸਮੇਂ ਦੇ ਭੇਦ ਕਰਕੇ ਮੁੱਲ ਅਤੇ ਤੋਲ ਵਿੱਚ ਵੱਧ ਘੱਟ ਹੁੰਦੇ ਰਹੇ ਹਨ. ਅਕਬਰ ਵੇਲੇ ਜੋ ਸੁਇਨੇ ਦਾ ਸਿੱਕਾ "ਦੀਨਾਰ [دینار] " ਨਾਮ ਤੋਂ ਪ੍ਰਸਿੱਧ ਸੀ, ਉਸ ਦਾ ਤੋਲ ਛੀ ਮਾਸ਼ੇ ਭਰ ਸੀ. ਭਾਰਤ ਤੋਂ ਹੀ ਅ਼ਰਬ ਵਾਲਿਆਂ ਨੇ ਇਹ ਸ਼ਬਦ ਲਿਆ ਹੈ.


ਫ਼ਾ. [دینارسُرخ] ਸੰਗ੍ਯਾ- ਅਸ਼ਰਫ਼ੀ. ਮੁਹਰ. ਸੁਵਰਣਮੁਦ੍ਰਾ.


ਦੇਖੋ, ਦੀਨ ੫. "ਦੀਨੁ ਗਵਾਇਆ ਦੁਨੀ ਸਿਉ." (ਸ. ਕਬੀਰ)