ਵਿ- ਦੀਨਾਂ ਨੂੰ ਉੱਧਾਰਨ ਵਾਲਾ. ਦੀਨਾਂ ਦਾ ਉੱਧਾਰ ਕਰਤਾ. "ਤਬ ਆਪਨ ਕਹਿਂ ਦੀਨੁੱਧਰਨ ਕਹਾਈਐ." (ਚਰਿਤ੍ਰ ੧੪੨)
ਦੇਖੋ, ਦੀਨਾ ੩.
ਧਰਮਰੂਪ। ੨. ਦਾਨਕਰਤਾ. ਦੇਣਵਾਲਾ. "ਕਿ ਸਰਬਤ੍ਰ ਦੀਨੈ। ਕਿ ਸਰਬਤ੍ਰ ਲੀਨੈ." (ਜਾਪੁ)
ਸੰ. दीप. ਧਾ- ਪ੍ਰਕਾਸ਼ਿਤ ਹੋਣਾ, ਚਮਕਣਾ। ੨. ਸੰਗ੍ਯਾ- ਦੀਵਾ. ਚਰਾਗ਼. "ਅੰਧਿਆਰੇ ਮਹਿ ਦੀਪ." (ਜੈਤ ਮਃ ੫) ੩. ਸੰ. ਦ੍ਵੀਪ. ਦ੍ਵੀ- ਆਪ. ਦੋ ਜਲ. ਚਾਰੇ ਪਾਸਿਓ ਜਲ ਨਾਲ ਘਿਰਿਆ ਦੇਸ਼. ਟਾਪੂ. ਦੇਖੋ, ਸਪਤਦੀਪ. "ਦੀਪ ਲੋਅ ਪਾਤਾਲ ਤਹ ਖੰਡ ਮੰਡਲ." (ਵਾਰ ਮਲਾ ਮਃ ੧) ੪. ਸੱਤ ਦੀ ਗਿਣਤੀ, ਕ੍ਯੋਂਕਿ ਦ੍ਵੀਪ ਸੱਤ ਮੰਨੇ ਹਨ. "ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ." (ਕ੍ਰਿਸਨਾਵ) ਸੰਮਤ ੧੭੪੫ ਸਾਵਨ ਸੁਦੀ ੭। ੫. ਦੀਪ੍ਤਿ (ਚਮਕ) ਦੀ ਥਾਂ ਭੀ ਦੀਪ ਸ਼ਬਦ ਆਇਆ ਹੈ. "ਚੰਦ ਦਿਨੀਸਹਿ ਦੀਪ ਦਈ." (ਅਕਾਲ)
ਇਹ ਰਾਜਕੁਮਾਰ ਮਹਾਰਾਜਾ ਕਰਮਸਿੰਘ ਪਟਿਆਲਾਪਤਿ ਦਾ ਛੋਟਾ ਪੁਤ੍ਰ ਅਤੇ ਮਹਾਰਾਜਾ ਨਰੇਂਦ੍ਰ ਸਿੰਘ ਜੀ ਦਾ ਛੋਟਾ ਭਾਈ ਸੀ. ਪੈਂਤੀ ਵਰ੍ਹੇ ਦੀ ਉਮਰ ਵਿੱਚ ਸਨ ੧੮੬੨ ਵਿੱਚ ਇਸ ਦਾ ਦੇਹਾਂਤ ਹੋਇਆ। ੨. ਦੇਖੋ, ਦੀਪਸਿੰਘ ਸ਼ਹੀਦ.
ਇਹ ਪਰਗਨੇ ਲਹੌਰ ਦੇ ਪੌਹੂਵਿੰਡ ਪਿੰਡ ਵਿੱਚ ਰਹਿਣ ਵਾਲੇ ਖਰ੍ਹਾ ਗੋਤ ਦੇ ਜੱਟ ਸਨ. ਆਪ ਨੇ ਅਮ੍ਰਿਤ ਛਕਕੇ ਪੰਥ ਦੀ ਵਡੀ ਸੇਵਾ ਕੀਤੀ. ਅਨੇਕ ਲੜਾਈਆਂ ਵਿੱਚ ਸ਼ਹੀਦ ਹੋਣ ਲਈ ਜਾਨ ਹਥੇਲੀ ਤੇ ਰੱਖਕੇ ਅੱਗੇ ਵਧਦੇ ਸਨ. ਬੰਦਾ ਬਹਾਦੁਰ ਦੇ ਨਾਲ ਹੋਕੇ ਆਪ ਨੇ ਬਹੁਤ ਜੰਗ ਜਿੱਤੇ. ਦਰਬਾਰ ਅਮ੍ਰਿਤਸਰ ਜੀ ਦੀ ਰਖ੍ਯਾ ਲਈ ਆਪ ਮਾਘ ਸੰਮਤ ੧੮੧੭ ਵਿੱਚ ਰਾਮਸਰ ਪਾਸ ਧਰਮਯੁੱਧ ਕਰਦੇ ਸ਼ਹੀਦ ਹੋਏ. ਇਹ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਿੰਘਾਂ ਵਿੱਚੋਂ ਸਨ.
ਸੰਗ੍ਯਾ- ਦੀਵੇ ਦਾ ਪੁਤ੍ਰ, ਕੱਜਲ.
ਸੰਗ੍ਯਾ- ਦੀਵਾ. "ਦੀਪਕ ਪਤੰਗ ਮਾਇਆ ਕੇ ਛੇਦੇ." (ਭੈਰ ਕਬੀਰ) ੨. ਭਾਵ- ਗ੍ਯਾਨ. "ਅੰਧਲੇ ਦੀਪਕ ਦੇਇ." (ਆਸਾ ਮਃ ੧) ਦੇਖੋ, ਤੇਲ। ੩. ਇੱਕ ਸ਼ਬਦਾਲੰਕਾਰ. ਉਪਮੇਯ ਅਤੇ ਉਪਮਾਨਾਂ ਨੂੰ ਜੇ ਇੱਕ ਹੀ ਪਦ ਪ੍ਰਕਾਸ਼ੇ, ਅਥਵਾ ਅਨੇਕ ਕ੍ਰਿਯਾ ਦਾ ਇੱਕ ਹੀ ਕਾਰਕ ਵਰਣਨ ਕਰੀਏ, ਤਦ "ਦੀਪਕ" ਅਲੰਕਾਰ ਹੁੰਦਾ ਹੈ.#ਉਦਾਹਰਣ-#ਸੁਰ ਤਾਰ ਹੀ ਤੇ ਗੀਤ ਚਿਤ੍ਰਿਤ ਕਰੇ ਤੇ ਭੀਤਿ#ਸਾਚ ਕੀ ਮਿਤਾਈ ਮੀਤ ਜੋਧਾ ਜੁਟੇ ਜੰਗ ਤੇ,#ਅੰਜਨ ਦਿਯੇ ਤੇ ਦ੍ਰਿਗ ਮ੍ਰਿਗ ਸਿਖਲਾਯੇ ਖੇਲ#ਫੂਲ ਸ੍ਰਿਗ ਸੌਰਭ ਸੁ ਰੰਦਿਰ ਉਤੰਗ ਤੇ,#ਵਾਰਿਧਿ ਤਰੰਗਨ ਤੇ ਅੰਗਨਾ ਸੁ ਅੰਗਨ ਤੇ#ਵਿਦ੍ਰਮ ਸੁਰੰਗਨ ਤੇ ਪਟ ਚਢੇ ਰੰਗ ਤੇ,#ਸਤੀ ਸਤ ਹੀ ਤੇ ਜਤੀ ਜਤ ਤੇ ਟਹਲਸਿੰਘ#ਮਾਨੁਸ ਸੁਮਤਿ ਯੁਤ ਸੋਭਤ ਸੁਸੰਗ ਤੇ. (ਅਲੰਕਾਰ ਸਾਗਰਸੁਧਾ)#ਇਸ ਉਦਾਹਰਣ ਵਿੱਚ ਮਾਨੁਸ ਉਪਮੇਯ ਅਤੇ ਸਾਰੇ ਉਪਮਾਨਾਂ ਨੂੰ ਇੱਕ "ਸੋਭਤ" ਪਦ ਨੇ ਪ੍ਰਕਾਸ਼ ਕੀਤਾ.#ਇਸ ਅਲੰਕਾਰ ਦੇ ਵਿਦ੍ਵਾਨਾਂ ਨੇ ਚਾਰ ਭੇਦ ਹੋਰ ਥਾਪੇ ਹਨ, ਅਰਥਾਤ- ਕਾਰਕ ਦੀਪਕ, ਮਾਲਾ ਦੀਪਕ, ਆਵ੍ਰਿੱਤਿਦੀਪਕ ਅਤੇ ਦੇਹਲੀ ਦੀਪਕ.#(ਅ) ਅਨੇਕ ਕ੍ਰਿਯਾ ਲਈ ਜੇ ਕਰਤਾ ਦਾ ਨਾਮ ਇੱਕ ਵਾਰ ਹੀ ਵਰਣਨ ਕਰੀਏ, ਅਥਵਾ ਇੱਕੋ ਕਾਰਕ ਕਹੀਏ, ਤਦ "ਕਾਰਕ ਦੀਪਕ" ਹੈ.#ਉਦਾਹਰਣ-#ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ,#ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ,#ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ,#ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ,#ਜਿਸ ਨੋ ਤਿਲੁ ਨ ਤਮਾਏ. (ਵਾਰ ਬਿਹਾ ਮਃ ੪)#ਇਸ ਪਉੜੀ ਵਿੱਚ ਅਨੇਕ ਕ੍ਰਿਯਾ ਦਾ ਕਰਤਾ "ਹਰਿ ਕਰਤਾ" ਇੱਕੋ ਲਿਖਿਆ ਹੈ.#(ੲ) ਪਹਿਲੇ ਕਹੀ ਹੋਈ ਵਸਤੁ ਜੇ ਪਿਛਲੀ ਵਸਤੁ ਦੀ ਸਹਾਇਤਾ ਕਰਨ ਵਾਲੀ ਯਥਾਕ੍ਰਮ ਕਹੀ ਜਾਵੇ, ਤਦ "ਮਾਲਾ ਦੀਪਕ" ਅਲੰਕਾਰ ਹੈ.#ਉਦਾਹਰਣ-#ਗੁਰੁਸੇਵਾ ਮਨ ਕਰਤੀ ਨਿਰਮਲ,#ਨਿਰਮਲ ਮਨ ਤੇ ਗ੍ਯਾਨ,#ਗ੍ਯਾਨ ਭਏ ਆਤਮਸੁਖ ਪਾਵੈ,#ਜਾਂਤੇ ਸਭ ਦੁਖ ਹਾਨ.#(ਸ) ਬਾਰ ਬਾਰ ਪਦ ਅਥਵਾ ਅਰਥ ਪ੍ਰਕਾਸ਼ੇ, ਬਿਹ "ਆਵ੍ਰਿੱਤਿ ਦੀਪਕ" ਦਾ ਰੂਪ ਹੈ. ਇਸ ਦੇ ਦੋ ਭੇਦ ਹਨ- ਪਦਾਵ੍ਰਿੱਤਿ ਅਤੇ ਅਰਥਾਵ੍ਰਿੱਤਿ. ਜੇ ਬਾਰ ਬਾਰ ਪਦ ਪ੍ਰਕਾਸ਼ ਤਦ ਪਦਾਵ੍ਰਿੱਤਿ ਹੈ, ਯਥਾ-#ਹਰਿਧਨ ਜਾਪ ਹਰਿਧਨ ਤਾਪ ਹਰਿਧਨ ਭੋਜਨ ਭਾਇਆ. (ਗੂਜ ਮਃ ੫)#ਹਰਿ ਮੇਰਾ ਸਿੰਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪ ਹਰਿ ਮੇਰਾ ਭਾਈ. (ਗੂਜ ਮਃ ੩)#ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ. (ਸੋਰ ਮਃ ੫)#ਪੰਡਿਤ ਜਨ ਮਾਤੇ ਪੜ੍ਹਿ ਪੁਰਾਨ,#ਜੋਗੀ ਮਾਤੇ ਜੋਗ ਧਿਆਨ,#ਸੰਨਿਆਸੀ ਮਾਤੇ ਅਹੰਮੇਵ,#ਤਪਸੀ ਮਾਤੇ ਤਪ ਕੈ ਭੇਵ,#ਸਭ ਮਦ ਮਾਤੇ ਕੋਊ ਨ ਜਾਗ,#ਸੰਗ ਹੀ ਚੋਰ ਘਰੁ ਮੁਸਨਲਾਗ. (ਬਸੰ ਕਬੀਰ)#ਜੇ ਪਦ ਭਿੰਨ ਹੋਣ, ਪਰ ਅਰਥ ਇੱਕੋ ਹੋਵੇ ਤਦ "ਅਰਥਾਵ੍ਰਿੱਤਿ" ਦੀਪਕ ਹੈ. ਯਥਾ-#ਨਾਕੋ ਮੇਰਾ ਦੁਸਮਨ ਰਹਿਆ,#ਨਾ ਹਮ ਕਿਸ ਕੇ ਬੈਰਾਈ, ×××#ਸਭ ਕੋ ਮੀਤ ਹਮ ਆਪਨ ਕੀਨਾ,#ਹਮ ਸਭਨਾ ਕੇ ਸਾਜਨ. (ਧਨਾ ਮਃ ੫)#ਆਪਿ ਪਵਿਤੁ ਪਾਵਨ ਸਭਿ ਕੀਨੇ,#ਰਾਮਰਸਾਇਣੁ ਰਸਨਾ ਚੀਨੇ. (ਭੈਰ ਮਃ ੫)#ਸੁਸਾ ਅਵਾਸ ਗਏ ਸੁਖਰਾਸੀ, ਮਿਲੀ ਸੋਦਰੀ ਹਿਤ ਸੋਂ. (ਨਾਪ੍ਰ)#ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀਂ. (ਕਲਕੀ)#ਉੱਪਰਲੇ ਉਦਾਹਰਣਾਂ ਵਿੱਚ ਭਿੰਨ ਪਦਾਂ ਕਰਕੇ ਇੱਕੋ ਅਰਥ ਪ੍ਰਗਟ ਹੁੰਦਾ ਹੈ.#(ਹ) ਜੇ ਇੱਕ ਹੀ ਪਦ ਪਿਛਲੇ ਅਤੇ ਅਗਲੇ ਪਦ ਨੂੰ ਪ੍ਰਕਾਸ਼ੇ, ਤਦ "ਦੇਹਲੀ ਦੀਪਕ" ਹੁੰਦਾ ਹੈ, ਜਿਵੇਂ ਦੀਵਾ ਦੇਹਲੀ ਪੁਰ ਰੱਖਿਆ ਅੰਦਰ ਅਤੇ ਬਾਹਰ ਪ੍ਰਕਾਸ਼ ਕਰਦਾ ਹੈ.#ਉਦਾਹਰਣ-#ਪ੍ਰਭੁ ਕੀਜੈ ਕ੍ਰਿਪਾ ਨਿਧਾਨ ਹਮ ਹਰਿਗੁਣ ਗਾਵਹਿਗੇ. (ਕਲਿ ਮਃ ੪)#ਇੱਥੇ "ਕ੍ਰਿਪਾ" ਪਦ ਕੀਜੈ ਅਤੇ ਨਿਧਾਨ ਦੋਹਾਂ ਨਾਲ ਸੰਬੰਧ ਰਖਦਾ ਹੈ, ਯਥਾ- ਕੀਜੈ ਕ੍ਰਿਪਾ, ਕ੍ਰਿਪਾ- ਨਿਧਾਨ। ੪. ਕਾਮਦੇਵ. ਮਨਮਥ। ੫. ਕੇਸਰ। ੬. ਭੁੱਖ ਨੂੰ ਤੇਜ਼ ਕਰਨ ਵਾਲਾ ਪਦਾਰਥ। ੭. ਬਾਜ਼ ਪੰਛੀ। ੮. ਹਨੁਮਤ ਦੇ ਮਤ ਅਨੁਸਾਰ ਛੀ ਪ੍ਰਧਾਨ ਰਾਗਾਂ ਵਿੱਚੋਂ ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ. ਇਸ ਦਾ ਗ੍ਰਹ ਸ੍ਵਰ ਸੜਜ ਹੈ। ੯. ਵਿ- ਪ੍ਰਕਾਸ਼ਕ. ਉਜਾਲਾ. ਕਰਨ ਵਾਲਾ.
ਦੀਵਾ. ਦੇਖੋ, ਦੀਪਕ. "ਦੀਪਕੁ ਤੇ ਦੀਪਕੁ ਪਰਗਾਸਿਆ." (ਰਾਮ ਅਃ ਮਃ ੧)
ਸੰਗ੍ਯਾ- ਤਿੰਨ ਲੋਕਾਂ ਦਾ ਦੀਵਾ, ਸੂਰਜ. "ਗੁਰੁ ਦੀਪਕੁ ਤਿਹ ਲੋਇ." (ਵਾਰ ਮਾਝ ਮਃ ੧) ੨. ਪਾਰਬ੍ਰਹਮ੍. ਕਰਤਾਰ.
ਘ੍ਰਿਤਦੀਪਕ. ਘਿਉ ਦਾ ਦੀਵਾ. "ਧੂਪ ਦੀਪਘ੍ਰਿਤ ਸਾਜਿ ਆਰਤੀ." (ਧਨਾ ਸੈਣ)
ਸੰ. ਦੀਪ੍ਤ. ਵਿ- ਰੌਸ਼ਨ. ਚਮਕਦਾ ਹੋਇਆ। ੨. ਸੰਗ੍ਯਾ- ਸ੍ਵਰਣ. ਸੋਨਾ। ੩. ਸ਼ੇਰ. ਸਿੰਘ.