اُ توں شروع ہون والے پنجابی لفظاں دے معنےਹ

ਦੇਖੋ, ਹੀਣ। ੨. ਵਿ- ਬਿਨਾ. ਰਹਿਤ. "ਭਗਤਿਹੀਣੁ ਕਾਹੇ ਜਗਿ ਆਇਆ?" (ਸ੍ਰੀ ਅਃ ਮਃ ੩) ੩. ਕਾਇਰ. ਭੀਰੁ. ਬੁਜ਼ਦਿਲ. " ਨ ਕੋਈ ਸੂਰੁ ਨ ਕੋਈ ਹੀਣਾ." (ਰਾਮ ਅਃ ਮਃ ੫) "ਨਾ ਕੋ ਹੀਣੁ ਨਾਹੀ ਕੋ ਸੂਰਾ." (ਗਉ ਅਃ ਮਃ ੫) "ਹੀਣੋ ਨੀਚੁ ਬਰੋ ਬੁਰਿਆਰੁ." (ਪ੍ਰਭਾ ਮਃ ੧)


ਦੇਖੋ, ਹਿਤ. "ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ." (ਗਉ ਮਃ ੫) "ਸੰਗਿ ਨ ਚਾਲਹਿ ਤਿਨਿ ਸਿਉ ਹੀਤ." (ਧਨਾ ਮਃ ੫) ੨. ਵਿ- ਹਿਤੂ. ਪਿਆਰਾ. "ਹੀਤ ਮੋਹ ਭੈ ਭਰਮ ਭ੍ਰਮਣੰ." (ਸਹਸ ਮਃ ੫)


ਦੇਖੋ, ਹੀਣ ਅਤੇ ਹੀਨਾ.


ਸੰਗ੍ਯਾ- ਘਾਟਾ. ਕਮੀ। ੨. ਨੀਚਤਾ। ੩. ਅਪਮਾਨ. ਅਨਾਦਰ. "ਕਾਲੂ! ਮੈ ਹੀਨਤ ਮਾਨਤ ਹੋਂ." (ਨਾਪ੍ਰ)