اُ توں شروع ہون والے پنجابی لفظاں دے معنےਸ

ਸੰ. समवर्तिन. ਵਿ- ਸਭ ਨਾਲ ਇੱਕੋ ਜੇਹਾ ਵਰਤਾਉ ਕਰਨ ਵਾਲਾ। ੨. ਸੰਗ੍ਯਾ- ਧਰਮਰਾਜ। ੩. ਗੁਰੂ ਨਾਨਕ ਦੇਵ.


ਸੰ. ਸੰਗ੍ਯਾ- (समअव) ਮੇਲ. ਸੰਯੋਗ। ੨. ਸਮੁਦਾਇ. ਸਮੂਹ.


ਸੰਗ੍ਯਾ- ਕਾਰਜ ਅਤੇ ਕਾਰਣ ਦਾ ਸੰਬੰਧ. ਜਿਵੇਂ- ਤਾਗੇ ਅਤੇ ਕਪੜੇ ਦਾ ਸਮਵਾਯ ਸੰਬੰਧ ਹੈ.


ਸੰ. समवायिन् ਵਿ- ਸੰਬੰਧ ਵਾਲਾ. ਮੇਲ ਵਾਲਾ। ੨. ਸਮਵਾਯੀ ਕਾਰਣ. ਜਿਵੇਂ ਘੜੇ ਦਾ ਮਿੱਟੀ.


ਸੰ. ਸੰਗ੍ਯਾ- ਵਰ੍ਹਾ. ਸਾਲ। ੨. ਰੁੱਤ. ਮੌਸਮ। ੩. ਅੱਧਾ ਸਾਲ. ਤਿੰਨ ਰੁੱਤਾਂ। ੪. ਸੰ. ਸਮਯ. ਕਾਲ. ਵੇਲਾ। ੫. ਅ਼. [سما] ਆਸਮਾਨ। ੬. [شمح] ਸ਼ਮਅ਼. ਮੋਮਬੱਤੀ.


ਦੇਖੋ, ਸਮਾਉਣਾ ਅਤੇ ਸਮਾਇ। ੨. ਸਿੰਧੀ. ਗ੍ਯਾਨ. ਇ਼ਲਮ। ੩. ਸ੍ਵਰਗ.


ਸਮ੍ਯਕ- ਆਯਨ. ਚੰਗੀ ਤਰਾਂ. ਆ- ਮਿਲਨਾ. ਅਭੇਦ ਹੋਣਾ. "ਸਬਦੁ ਰਤਨੁ ਜਿਤੁ ਮਨੁ ਲਾਗਾ ਏਹੁ ਹੋਆ ਸਮਾਉ." (ਅਨੰਦੁ) ੨. ਜੋਤੀ ਜੋਤਿ ਸਮਾਉਣਾ. ਦੇਹ ਤਿਆਗਕੇ ਆਤਮ- ਸਰੂਪ ਵਿੱਚ ਲੀਨ ਹੋਣਾ. ਦੇਖੋ, ਸਮਾਵਨ.


ਦੇਖੋ, ਸਮਾਉਣਾ. "ਨਾਨਕ ਸਚਿ ਸਮਾਇ." (ਵਾਰ ਸਾਰ ਮਃ ੩) ੨. ਅ਼ਮਲ. ਅਭ੍ਯਾਸ. "ਨਾਉ ਲੈਨਿ ਅਰੁ ਕਰਨਿ ਸਮਾਇ. (ਸਵਾ ਮਃ ੧) ੩. ਪ੍ਰਾਪਤੀ. "ਹਰਿਰਸੁ ਸਾਧੂ ਹਾਟਿ ਸਮਾਇ." (ਆਸਾ ਮਃ ੫) ੪. ਲਯ. ਵਿਨਾਸ਼. ਸ਼ਮਨ. "ਮਲ ਹਉਮੈ ਜਾਇ ਸਮਾਇ." (ਸ੍ਰੀ ਮਃ ੩) ੫. ਵਿ- ਸ- ਮਾਇ. ਮਾਇਆ ਸਹਿਤ. "ਦੁਖ ਮਹਿ ਸਵੈ ਸਮਾਇ." (ਸ੍ਰੀ ਮਃ ੩) ੬. ਸ- ਮਯਾ. ਕ੍ਰਿਪਾ ਸਹਿਤ. "ਦੇਦਾ ਰਿਜਕ ਸਮਾਇ." (ਵਾਰ ਸਾਰ ਮਃ ੩) ੭. ਅ਼. [سماع] ਸਮਾਅ਼. ਗਾਉਣਾ ਸੁਣਨਾ। ੮. ਵਜਦ. ਮਸ੍ਤੀ ਦੀ ਹਾਲਤ. ਸਮਾਧਿ. "ਤਉ ਦਰਸਨ ਕੀ ਕਰਉ ਸਮਾਇ." (ਤਿਲੰ ਮਃ ੧) "ਜਨੁ ਕਰੀ ਸਮਾਇ ਪਠਾਣੀ ਸੁਣਕੈ ਰਾਗ ਨੂੰ." (ਚੰਡੀ ੩) ੯. ਅ਼. [سماعت] ਸਮਾਅ਼ਤ. ਸੁਣਨਾ. ਸ਼੍ਰਵਣ. "ਕੰਨੀ ਸੁਰਤਿ ਸਮਾਇ." (ਵਾਰ ਮਾਝ ਮਃ ੧) ੧੦. ਸੰ. ਸ੍‍ਮਯ. ਅਭਿਮਾਨ. ਅਹੰਕਾਰ. "ਕੋਈ ਭੀਖਕ ਭੀਖਿਆ ਖਾਇ। ਕੋਈ ਰਾਜਾ ਰਹਿਆ ਸਮਾਇ." (ਆਸਾ ਮਃ ੧) ੧੧. ਦੇਖੋ, ਸਮਾਯ.


ਵਿ- ਮਿਲਿਆ. ਅਭੇਦ ਹੋਇਆ। ੨. ਮਾਇਆ ਸਹਿਤ.