اُ توں شروع ہون والے پنجابی لفظاں دے معنےਰ

ਸੰਗ੍ਯਾ- ਜ੍ਯੋਤਿ (ਚਮਕ) ਵਾਲਾ ਰਿੰਗਣ (ਕੀੜਾ), ਇੱਕ ਕੀੜਾ, ਜਿਸ ਦੀ ਦੁਮ ਪੁਰ ਚਮਕ ਹੁੰਦੀ ਹੈ। ੨. ਪਟਬੀਜਨਾ. ਖਦ੍ਯੋਤ. ਜੁਗਨੂ. "ਗਰਬ ਕਰੈ ਜਿਮ ਰਿੰਗਣਜੋਤੀ। ਰਵਹਿ" ਦਬਾਵੈ ਨਿਜਹਿ ਉਦੋਤੀ ॥" (ਨਾਪ੍ਰ) ਕਵੀਆਂ ਨੇ ਖਦ੍ਯੋਤ ਅਤੇ ਰਿੰਗਣਜੋਤੀ ਦੋਵੇਂ ਸ਼ਬਦ ਇੱਕ ਜੀਵ ਲਈ ਹੀ ਵਰਤੇ ਹਨ, ਪਰ ਇਹ ਜੁਦੇ ਜੁਦੇ ਹਨ. ਰਿੰਗਣਜੋਤੀ ਉਡਦਾ ਨਹੀਂ, ਉਹ ਜ਼ਮੀਨ ਪੁਰ ਰੀਂਗਦਾ ਹੈ, ਖਦ੍ਯੋਤ ਹਵਾ ਵਿੱਚ ਉਡਦਾ ਹੈ. ਦੇਖੋ, ਖਦ੍ਯੋਤ ਅਤੇ ਜੁਗਨੂ.


ਕ੍ਰਿ- ਭੈਂਸ ਆਦਿ ਦਾ ਸ਼ਬਦ। ੨. ਦੇਖੋ, ਰਿੰਗਣ.


ਵਿ- ਰੁੜ੍ਹਦਾ ਹੋਇਆ. "ਰਿੰਗਮਾਣ ਹੁਇ ਅਜਰ ਬਿਹਾਰੇ." (ਗੁਪ੍ਰਸੂ)


ਰੁੜ੍ਹਣਾ. ਗੋਡਣੀਏਂ ਚਲਨਾ. ਦੇਖੋ, ਰਿੰਗਣ ਅਤੇ ਰਿੰਗਮਾਣ. "ਅੰਙਣ ਮਹਿ ਰਿੰਙਣ ਗਤਿ ਕਾਰੀ." (ਨਾਪ੍ਰ)


ਦੇਖੋ, ਰਿੰਗਣਜੋਤੀ.


ਦੇਖੋ, ਰਿੰਗਮਾਣ. "ਅੰਙਣ ਮੇ ਰਿੰਙਮਾਣ ਭਏ." (ਗੁਪ੍ਰਸੂ)


ਫ਼ਾ. [رِند] ਉਹ, ਆਦਮੀ, ਜੋ ਆਪਣੀ ਤੀਛਨ ਬੁੱਧਿ ਦੇ ਕਾਰਣ ਦੂਜੇ ਦੀ ਗੱਲ ਮੰਨਣੋ ਇਨਕਾਰ ਕਰੇ। ੨. ਆਜ਼ਾਦ। ੩. ਝੱਲਾ. ਸਿਰੜਾ। ੪. ਬਲੋਚਾਂ ਦੀ ਇੱਕ ਜਾਤਿ.


ਕ੍ਰਿ- ਪਕਾਉਣਾ. ਸੰ. ਰੰਧਨ.