اُ توں شروع ہون والے پنجابی لفظاں دے معنےਲ

ਸੰਗ੍ਯਾ- ਲੋਹੇ ਦੀ ਸੰਗੁਲੀ. ਬੇੜੀ. "ਮੇਰੀ ਮੇਰੀ ਧਾਰੀ, ਓਹਾ ਪੈਰਿ ਲੋਹਾਰੀ." (ਮਾਰੂ ਮਃ ੫) ੨. ਦੇਖੋ, ਲੁਹਾਰੀ। ੩. ਲੋਹਕਾਰ (ਲੁਹਾਰ) ਦਾ ਕੰਮ. ਆਹਨਗਰੀ.


ਗੋਰਖਪੰਥੀ ਇੱਕ ਯੋਗੀ, ਜਿਸ ਦੀ ਚਰਚਾ ਸ਼੍ਰੀ ਗੁਰੂ ਨਾਨਕਦੇਵ ਜੀ ਨਾਲ ਹੋਈ. "ਗੋਰਖਪੂਤ ਲੋਹਾਰੀਪਾ ਬੋਲੈ." (ਸਿਧਗੋਸਟਿ)


ਕ੍ਰਿ- ਜੰਗ ਕਰਨਾ ਓਟਣਾ. ਵੈਰੀ ਦਾ ਸ਼ਸਤ੍ਰ ਸਹਾਰਨ ਲਈ ਤਿਆਰ ਹੋਣਾ. "ਅਵਨੀ ਤਲ ਪੈ ਅਸ ਨਹਿ ਕੋਈ। ਲੋਹਾ ਲੇਇ ਸਮੁਖ ਹਨਐ ਜੋਈ." (ਗੁਪ੍ਰਸੂ)


ਦੇਖੋ, ਲੁਹਾਂਗੀ.


ਸੰ. ਵਿ- ਲਾਲ ਰੰਗਾ. ਤਾਂਬੇ ਜੇਹੇ ਵਰਣ ਵਾਲਾ. "ਲੋਹਿਤ ਬਾਲ ਛੁਟੇ ਜਿਸ ਪੀਠਾ." (ਨਾਪ੍ਰ) ੨. ਸੰਗ੍ਯਾ- ਲਹੂ. ਖ਼ੂਨ. ਰੁਧਿਰ। ੩. ਲਾਲ ਚੰਦਨ। ੪. ਲਾਲਾ ਰੰਗ ਦੀ ਮੱਛੀ.


ਸੰਗ੍ਯਾ- ਅਰੁਣੋਦਯ. ਪ੍ਰਭਾਤ. ਸੂਰਜ ਨਿਕਲਣ ਤੋਂ ਪਹਿਲਾਂ ਜਦ ਲੋਹ (ਲਾਲ) ਰੰਗ ਆਕਾਸ਼ ਵਿੱਚ ਹੁੰਦਾ ਹੈ.


ਲੋਹਿਤ (ਲਾਲ) ਹੁੰਦਾ ਹੈ. ਭਾਵ- ਲਾਲ ਅੱਖਾਂ ਕਰਦਾ ਹੈ. ਕ੍ਰੋਧ ਧਾਰਨ ਕਰਦਾ ਹੈ. "ਸਮੁਦ੍ਰਬਾਜਿ ਲੋਹੀਅੰ." (ਗ੍ਯਾਨ) ਸਮੁੰਦਰ ਤੋਂ ਉਪਜਿਆ ਘੋੜਾ ਲਾਲ ਅੱਖਾਂ ਕਰਦਾ ਹੈ.