اُ توں شروع ہون والے پنجابی لفظاں دے معنےਹ

ਹੀਰਿਆਂ ਵਿੱਚੋਂ, ਉੱਤਮ ਹੀਰਾ. ਰਤਨਾ ਵਿੱਚੋਂ ਸ਼ਿਰੋਮਣਿ ਰਤਨ. "ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ." (ਵਾਰ ਸੂਹੀ ਮਃ ੩)


ਦੇਖੋ, ਅਬਿਚਲ ਨਗਰ.


ਦੇਖੋ. ਛਾਪਾ ੩.


ਦੇਖੋ, ਹੀਰ ਅਤੇ ਹੀਰਾ. "ਦਇਆ ਕਰੈ ਹਰਿ ਹੀਰੁ." (ਸ੍ਰੀ ਮਃ ੧) "ਮਾਣਿਕ ਲਾਲ ਨਾਮ ਰਤਨ ਪਦਾਰਥ ਹੀਰੁ." (ਸ੍ਰੀ ਮਃ ੧)


ਕ੍ਰਿ- ਹੀਰਾ ਸਖਤ ਹੁੰਦਾ ਹੈ, ਉਸ ਦੇ ਵੇਧਨ ਅਤੇ ਛੇਦਨ ਵਾਸਤੇ ਹੀਰੇ ਦਾ ਹੀ ਔਜ਼ਾਰ ਵਰਤੀਦਾ ਹੈ. ਭਾਵ ਇਹ ਹੈ ਕਿ ਜੀਵਾਤਮਾ ਦੀ ਉਪਾਧੀ ਦੂਰ ਕਰਨ ਲਈ ਸ਼ੁੱਧ ਬ੍ਰਹਮ ਦੇ ਗ੍ਯਾਨ ਦਾ ਚਮਤਕਾਰ ਹੀ ਸਹਾਇਕ ਹੁੰਦਾ ਹੈ. "ਹੀਰੈ ਹੀਰਾਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ." (ਆਸਾ ਕਬੀਰ).


ਦੇਖੋ, ਹੀਲਾ ੩.