ਕ੍ਰਿ- ਖਿੜਨਾ. ਪ੍ਰਫੁੱਲਿਤ ਹੋਣਾ. "ਧੰਨੁ ਅਨਾਦਿ ਭੂਖੇ ਕਵਲ ਟਹਕੇਵ." (ਗੌਂਡ ਕਬੀਰ) "ਸੀਚ੍ਯੋ ਜਲ ਕਿਂਹ ਆਨਕੈ ਇਹ ਬਿਧਿ ਟਹਕਾਯੋ." (ਗੁਪ੍ਰਸੂ)
ਸੰਗ੍ਯਾ- ਕਾਂਡ, ਟਾਂਸ. ਬਿਰਛ ਦੀ ਮੋਟੀ ਅਤੇ ਪਤਲੀ ਸ਼ਾਖਾ. ਟਾਹਣਾ. ਟਾਹਣੀ. "ਉਤਰ੍ਯੋ ਤਰੇ ਛੋਰਕਰ ਟਹਣੇ." (ਨਾਪ੍ਰ) "ਇਕ ਟਹਨੋ ਪ੍ਰਭੁ ਕੀ ਦਿਸਾ, ਇਕ ਸਿੱਧਨ ਦਿਸਿ ਆਹਿ." (ਨਾਪ੍ਰ)
ਸੰਗ੍ਯਾ- ਸੇਵਾ. "ਟਹਲ ਕਰਉ ਤਉ ਏਕ ਕੀ." (ਬਾਵਨ)
ਕ੍ਰਿ- ਹੌਲੀ ਹੌਲੀ ਚਲਣਾ. ਮੰਦਗਤਿ ਨਾਲ ਫਿਰਨਾ.
ਦੇਖੋ, ਟਹਲਾਨਾ.
ਦੇਖੋ, ਟਹਿਲਾਇਓ। ੨. ਦੇਖੋ, ਟਹਲਾਨਾ.
ਹੌਲੀ ਹੌਲੀ ਫੇਰਨਾ. ਮੰਦਗਤਿ ਨਾਲ ਤੋਰਨਾ.
ਕ੍ਰਿ. ਵਿ- ਟਹਲ (ਸੇਵਾ) ਕਰਕੇ. "ਹਸਤ ਪੁਨੀਤ ਟਹਲਾਵਾ." (ਸਾਰ ਮਃ ੫) ੨. ਵਿ- ਟਹ- ਲਾਂਉਣ ਵਾਲਾ. ਹੌਲੀ ਹੌਲੀ ਫੇਰਨ ਵਾਲਾ.