اُ توں شروع ہون والے پنجابی لفظاں دے معنےਪ

ਸੰਗ੍ਯਾ- ਹਵਾ ਦੀ ਸਾਂ ਸਾਂ ਧੁਨਿ. ਪਵਨ ਦੇ ਵੇਗ ਤੋਂ ਉਪਜੀ ਆਵਾਜ਼. "ਆਖਣ ਸੁਨਣਾ ਪਉਣ ਕੀ ਬਾਣੀ." (ਸ੍ਰੀ ਮਃ ੧) ਉਪਦੇਸ਼ ਹਵਾ ਦੇ ਸ਼ੋਰ ਤੁੱਲ ਹੈ, ਭਾਵ- ਕੁਝ ਅਸਰ ਨਹੀਂ.


(ਬਿਲਾ ਥਿਤੀ ਮਃ ੧) ਪਵਣ (ਸਤੋ ਗੁਣ) ਪਾਣੀ (ਰਜੋ ਗੁਣ) ਅਗਨੀ (ਤਮੋ ਗੁਣ) ਵਿਸਾਰ ਦਿੱਤੇ ਹਨ, ਅਰਥਾਤ- ਪੰਜ ਤੱਤਾਂ ਦੀ ਰਚੀ ਦੇਹ ਦਾ ਅਭਿਮਾਨ ਭੁਲਾਦਿੱਤਾ ਹੈ.


ਸ੍ਵਾਸਾਂ ਨੂੰ ਕਾਬੂ ਕਰਕੇ, ਭਾਵ- ਸ੍ਵਾਸਾਂ ਦੀ ਚੰਚਲਤਾ ਰੋਕਕੇ ਅਤੇ ਉਨ੍ਹਾਂ ਨੂੰ ਨਾਮ ਦੇ ਅਭ੍ਯਾਸ ਵਿੱਚ ਲਾਕੇ. "ਪਉਣ ਮਾਰਿ ਮਨਿ ਜਪੁ ਕਰੇ." (ਵਾਰ ਸਾਰ ਮਃ ੧)


ਦੇਖੋ, ਪਵਣ ਵਾਉ.


ਵਿ- ਪਵਨ ਤੁੱਲ ਹੈ ਜਿਸ ਦੀ ਚਾਲ. ਭਾਵ- ਬਹੁਤ ਤੇਜ਼ ਜਾਣ ਵਾਲਾ, "ਸੋਇਨ ਸਾਖਤਿ ਪਉਣਵੇਗ." (ਵਾਰ ਸਾਰ ਮਃ ੪) ਸੋਨੇ ਦੀ ਸਾਖਤਾਂ ਵਾਲੇ ਚਾਲਾਕ ਘੋੜੇ.


ਵਿ- ਪਾਦੂਨ. ਪਾਦੋਨ. ਇੱਕ ਚੌਥਾਈ ਘੱਟ. ਪੌਣਾ. "ਜਾਣੋ ਸਾਰਾ ਦੇਵ ਤਨ, ਪਉਣਾ ਮਾਨਸਦੇਹ". (ਗੁਪ੍ਰਸੂ)


ਸੰਗ੍ਯਾ- ਪਵਨ. "ਕਿਤੀ ਵਗੈ ਪਉਣੁ." (ਸ. ਫਰੀਦ)


ਦੇਖੋ, ਨਾਦ ਬਿੰਦੁ। ੨. ਦੇਖੋ ਬਿੰਦੁ.


ਪਵਤ. ਪੈਂਦਾ. ਪੜਤਾ. "ਸੰਤਹ ਚਰਨ ਮਾਥਾ ਮੇਰੋ ਪਉਤ." (ਰਾਮ ਮਃ ੫) "ਪਾਪ ਬੰਧਨ ਨਿਤ ਪਉਤਜਾਹਿ." (ਬਸੰ ਅਃ ਮਃ ੫) ਪੈਂਦੇ ਜਾਂਦੇ ਹਨ.


ਦੇਖੋ, ਪੌਦ.


ਦੇਖੋ, ਪੌਦਾ। ੨. ਪੈਂਦਾ. ਪੜਤਾ. "ਹਰਿਰਸ ਟੁਲਿ ਟੁਲਿ ਪਉਦਾ ਜੀਉ." (ਮਾਝ ਮਃ ੪) ਡੁਲ੍ਹ ਡੁਲ੍ਹ ਪੈਂਦਾ ਹੈ.


ਪੈਂਦੀ, ਪੜਤੀ, "ਪਉਦੀ ਜਾਇ ਪਰਾਲਿ." (ਵਾਰ ਸੂਹੀ ਮਃ ੧) ਇੱਥੇ ਪਰਾਲੀ ਤੋਂ ਭਾਵ ਮੰਦ ਸੰਸਕਾਰ ਹੈ. ਪਾਪਕ੍ਰਿਯਾ.