اُ توں شروع ہون والے پنجابی لفظاں دے معنےਘ

ਸੰਗ੍ਯਾ- ਸੰਘਣਾ ਆਨੰਦ. ਜਿਸ ਆਨੰਦ ਵਿੱਚ ਵਿੱਥ ਨਹੀਂ. ਆਤਮਆਨੰਦ। ੨. ਪਾਰਬ੍ਰਹਮ. ਵਾਹਿਗੁਰੂ. "ਘਨਾਨੰਦ ਕੇ ਬੀਚ ਸਮਾਵੈ." (ਨਾਪ੍ਰ) "ਘਨਾਨੰਦ ਪੂਰਨ ਇਕਸਾਰ." (ਨਾਪ੍ਰ)


ਸੰਗ੍ਯਾ- ਘਨ- ਅੰਤਕਰ. ਪਵਨ, ਜੋ ਮੇਘ ਨੂੰ ਉਡਾ ਦਿੰਦੀ ਹੈ. (ਸਨਾਮਾ)


ਘਨ (ਮੇਘ) ਨੇ. ਬੱਦਲ ਨੇ. "ਘਨਿ ਹਰਿ ਬਰਸਿ ਸਗਲ ਜਗੁ ਛਾਇਆ." (ਮਲਾ ਮਃ ੫) ਹਰਿ (ਜਲ) ਵਰਸਕੇ.


ਸੰ. धनिष्ठ ਵਿ- ਗਾੜ੍ਹਾ. ਸੰਘਣਾ। ੨. ਪਾਸ ਦਾ. ਨਜ਼ਦੀਕੀ.


ਦੇਖੋ, ਘਣੀ. "ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ." (ਸ. ਕਬੀਰ) ਸਾਡਾ ਕੰਮ ਤਾਂ ਸਾਢੇ ਤਿੰਨ ਹੱਥ ਵਿੱਚ ਹੀ ਸਰ ਸਕਦਾ ਹੈ, ਵੱਧ ਤੋਂ ਵੱਧ ਪੌਣੇ ਚਾਰ ਹੱਥ ਜ਼ਮੀਨ ਕ਼ਬਰ ਲਈ ਬਹੁਤ ਹੈ.


ਦੇਖੋ, ਘਨਹਰ.