اُ توں شروع ہون والے پنجابی لفظاں دے معنےਟ

ਕ੍ਰਿ- ਟਲਨਾ. ਹਟਣਾ. ਖਿਸਕਣਾ. "ਪ੍ਰਿਥਮੇ ਗਰਭਵਾਸ ਤੇ ਟਰਿਆ." (ਗਉ ਅਃ ਮਃ ੫)


ਟਲਕੇ. ਹਟਕੇ। ੨. ਤੁਰਕੇ. ਵਧਕੇ. "ਆਗੇ ਟਰਿ ਤਾਂਕੋ ਤਿਨ ਲੀਨਾ." (ਚਰਿਤ੍ਰ ੨੧)


ਸੰ. ਟਲ੍‌. ਧਾ- ਕ੍ਸ਼ੋਭ ਕਰਨਾ। ੨. ਦੇਖੋ, ਟਲਣਾ. ੩. ਗੁਰਯਸ਼ ਕਰਤਾ ਇੱਕ ਭੱਟ. "ਸੁਕਹੁ ਟਲ ਗੁਰੁ ਸੇਵੀਐ." (ਸਵੈਯੇ ਮਃ ੨. ਕੇ)


ਸੰਗ੍ਯਾ- ਵਡਾ ਘੰਟਾ. ਦੇਖੋ, ਘੰਟਾ ਸ਼ਬਦ.


ਕ੍ਰਿ- ਖਿਸਕਣਾ. ਸਰਕਣਾ। ੨. ਹਟਣਾ. "ਟਲਹਿ ਜਾਮ ਕੇ ਦੂਤ." (ਬਾਵਨ)