اُ توں شروع ہون والے پنجابی لفظاں دے معنےਠ

ਵਿ- ਠਾਢਾ. ਖੜਾ. "ਠਾਢ ਭਯੋ ਮੈ ਜੋਰ ਕਰ." (ਵਿਚਿਤ੍ਰ)


ਵਿ- ਖੜਾ. ਖਲੋਤਾ. "ਠਾਢਾ ਬ੍ਰਹਮਾ ਨਿਗਮ ਬੀਚਾਰੈ." (ਪ੍ਰਭਾ ਕਬੀਰ) ੨. ਠੰਢਾ. ਸੀਤਲ. "ਕਲਿ ਤਾਤੀ ਠਾਢਾ ਹਰਿਨਾਉ." (ਸੁਖਮਨੀ)


ਸੰਗ੍ਯਾ- ਠੰਢ. ਸੀਤਲਤਾ. "ਤਪਤ ਮਾਹਿ ਠਾਢਿ ਵਰਤਾਈ." (ਸੁਖਮਨੀ) "ਠਠੈ ਠਾਢਿ ਵਰਤੀ ਤਿਨ ਅੰਤਰਿ." (ਆਸਾ ਪਟੀ ਮਃ ੧)


ਵਿ- ਖਲੋਤੀ. ਖੜੀ। ੨. ਦੇਖੋ, ਠਾਂਢੀ.


ਵਿ- ਖਲੋਤੇ. ਖੜੇ. "ਦਰਮਾਦੇ ਠਾਢੇ ਦਰਬਾਰਿ." (ਬਿਲਾ ਕਬੀਰ) ੨. ਠੰਢੇ. ਸੀਤਲ। ੩. ਸ੍‌ਥਿਤ. ਅਚਲ. "ਹਰਿ ਮੰਤ੍ਰ ਦੀਆਂ ਮਨ ਠਾਢੇ." (ਗਉ ਮਃ ੪)


ਵਿ- ਖਲੋਤਾ. ਖੜਾ. "ਸਿਰ ਊਪਰਿ ਠਾਢੋ ਧਰਮਰਾਇ." (ਗਉ ਮਃ ੫)


ਸੰਗ੍ਯਾ- ਸ੍‍ਥਾਨ. ਥਾਂ "ਜਾਕੀ ਦ੍ਰਿਸਟਿ ਅਚਲਠਾਣ." (ਸਵੈਯੇ ਮਃ ੨. ਕੇ) ਅਚਲ ਅਸਥਾਨ. ਅਵਿਨਾਸ਼ੀ ਪਦ.


ਸੰਗ੍ਯਾ- ਠਹਿਰਨ ਦਾ ਸ੍‍ਥਾਨ. ਠਿਕਾਣਾ. "ਨਿਹਚਲੁ ਤਿਨ ਕਾ ਠਾਣਾ." (ਮਾਰੂ ਮਃ ੫)#੨. ਪੋਲੀਸ (Police) ਦੀ ਚੌਕੀ ਦਾ ਅਸਥਾਨ. ਥਾਣਾ.


ਠਾਨੀ. ਦੇਖੋ, ਠਾਨਨਾ। ਸ੍‍ਥਾਨੋਂ ਮੇਂ. ਥਾਵਾਂ ਵਿੱਚ. "ਤਕਹਿ ਨਾਰਿ ਪਰਾਈਆਂ ਲੁਕਿ ਅੰਦਿਰ ਠਾਣੀ." (ਵਾਰ ਗਉ ੧. ਮਃ ੪)


ਸੰਗ੍ਯਾ- ਪੁਲਿਸ ਦੇ ਸ੍‍ਥਾਨ (ਥਾਨੇ) ਦਾ ਸਰਦਾਰ.


ਕ੍ਰਿ- ਵਿਚਾਰ ਕਰਨ ਪਿੱਛੋਂ ਕਿਸੇ ਬਾਤ ਨੂੰ ਮਨ ਵਿੱਚ ਪੱਕਾ ਕਰਨਾ. ਦ੍ਰਿੜ੍ਹ ਸੰਕਲਪ ਧਾਰਨਾ। ੨. ਰਚਣਾ. ਬਣਾਉਂਣਾ.