اُ توں شروع ہون والے پنجابی لفظاں دے معنےਬ

ਅ਼. [بحری] ਵਿ- ਬਹਰ (ਸਮੁੰਦਰ) ਨਾਲ ਹੈ ਜਿਸ ਦਾ ਸੰਬੰਧ. ਸਮੁੰਦਰੀ। ੨. ਸੰਗ੍ਯਾ- ਮੋਤੀ। ੩. ਇੱਕ ਸ਼ਿਕਾਰੀ ਪੰਛੀ, ਜੋ ਸ੍ਯਾਹਚਸ਼ਮ ਹੈ. ਇਸ ਦਾ ਕੱਦ ਛੋਟੇ ਬਾਜ਼ ਜਿੱਡਾ ਹੁੰਦਾ ਹੈ. ਇਸ ਦੇ ਨਰ ਦਾ ਨਾਉਂ ਬਹਰੀਬੱਚਾ ਹੈ. ਇਹ ਸਰਦੀ ਦੇ ਸ਼ੁਰੂ ਵਿੱਚ ਮੁਰਗਾਬੀਆਂ ਦੇ ਨਾਲ ਪੰਜਾਬ ਵਿੱਚ ਆਉਂਦੀ ਹੈ. ਬਹਰੀ ਜਾਦਾ ਝੀਲਾਂ ਦੇ ਕਿਨਾਰੇ ਰਹਿਂਦੀ ਹੈ. ਇਹ ਕਾਲੀ ਅੱਖ ਦੇ ਪੰਛੀਆਂ ਵਿੱਚੋਂ ਬਹੁਤ ਦਿਲੇਰੀ ਅਤੇ ਫੁਰਤੀਲੀ ਹੈ. ਇਸ ਦੀ ਉਡਾਰੀ ਬਹੁਤ ਉੱਚੀ ਅਤੇ ਲੰਮੀ ਹੁੰਦੀ ਹੈ. ਕੂੰਜ ਨੂੰ ਆਸਾਨੀ ਨਾਲ ਮਾਰ ਲੈਂਦੀ ਹੈ. ਇਸ ਦਾ ਰੰਗ ਚਰਗ ਜੇਹਾ ਕਾਲਾ ਹੁੰਦਾ ਹੈ. ਛਾਤੀ ਦੇ ਵਾਲ ਖਾਲਦਾਰ ਖਾਕੀ ਹੁੰਦੇ ਹਨ. ਠੰਡੇ ਪਹਾੜਾਂ ਵਿੱਚ ਆਂਡੇ ਦਿੰਦੀ ਹੈ. ਸ਼ਿਕਾਰੀ ਇਸ ਨੂੰ ਛੀ ਮਹੀਨੇ ਸ਼ਿਕਾਰ ਖੇਡਣ ਲਈ ਰਖਦੇ ਹਨ, ਫੇਰ ਛੱਡ ਦਿੰਦੇ ਹਨ. ਇਸ ਨੂੰ ਸ਼ਾਹੀਨ ਬਹਰੀ ਭੀ ਆਖਦੇ ਹਨ. "ਨਭ ਤੇ ਬਹਰੀ ਲਖਿ ਛੂਟ ਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ." (ਚੰਡੀ ੧) "ਜ੍ਯੋਂ ਬਹਰੀ ਖਗ ਕੋ ਝਪਟਾਤ." (ਨਾਪ੍ਰ) ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ.


ਇਹ ਬਹਰੀ ਦਾ ਨਰ ਹੈ ਅਤੇ ਉਸ ਨਾਲੋਂ ਕੁਝ ਛੋਟਾ ਹੁੰਦਾ ਹੈ, ਇਹ ਬਹਰੀ ਜੇਹਾ ਸ਼ਿਕਾਰ ਨਹੀਂ ਕਰਦਾ, ਇਸ ਲਈ ਸ਼ਿਕਾਰੀ ਇਸ ਨੂੰ ਨਹੀਂ ਪਾਲਦੇ.


ਸੰਗ੍ਯਾ- ਬਹਿਲੀ. ਸਵਾਰੀ. ਸੰ. ਵਹਨ। ੨. ਸੰ. ਵਿ- ਸੰਘਣਾ. ਗਾੜ੍ਹਾ। ੩. ਦ੍ਰਿੜ੍ਹ. ਮਜਬੂਤ। ੪. ਚੌੜਾ। ੫. ਖਤ੍ਰੀਆਂ ਦੀਆਂ ਪੰਜ ਜਾਤੀਆਂ ਵਿੱਚੋਂ ਇੱਕ ਜਾਤਿ. "ਰਾਜਮਹਲ ਭਾਨੂ ਬਹਲ." (ਭਾਗੁ) ਰਾਜਮਹਲ ਨਗਰ ਵਿੱਚ ਭਾਈ ਭਾਨੂ ਬਹਲ ਜਾਤਿ ਦਾ। ੬. ਫ਼ਾ. [بہل] ਬਿਹਿਲ. ਸਮਰਪਨ. ਭੇਟਾ ਕਰਨਾ. "ਪ੍ਰਾਨੁ ਮਨੁ ਧਨੁ ਸੰਤ ਬਹਲ." (ਮਾਲੀ ਮਃ ੫)


ਵਿ- ਬਾਹੁਲ੍ਯਤਾ ਸਹਿਤ. ਬਹੁਤਾ. "ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ." (ਵਾਰ ਰਾਮ ੧. ਮਃ ੩) "ਚੰਡ ਚਿਤਾਰੀ ਕਾਲਿਕਾ ਮਨ ਬਹਲਾ ਰੋਸ ਬਦਾਇਕੈ." (ਚੰਡੀ ੩)


ਅ਼. [بوہلیم] ਦੇਖੋ, ਧੁਨੀ (ਹ).


ਬਹੁਤੇ. ਅਨੇਕ. ਦੇਖੋ, ਬਹਲਾ.


ਦੇਖੋ, ਬਹਲਾ। ੨. ਦੇਖੋ, ਬਹਿਲੋ.


ਅ਼. [بہلول] ਵਿ- ਪ੍ਰਸੰਨਮੁਖ, ਹਁਸਮੁਖ। ੨. ਕੌਮ ਦਾ ਸਰਦਾਰ। ੩. ਦੇਖੋ, ਬਗਦਾਦ। ੪. ਦੇਖੋ, ਬਹਲੋਲਖ਼ਾਂ ਲੋਦੀ.


[بہلولخانلودی] ਲੋਦੀ ਵੰਸ਼ ਦਾ ਪਠਾਣ, ਜੋ ਪਹਿਲਾਂ ਪੰਜਾਬ ਦਾ ਹਾਕਿਮ ਸੀ, ਫੇਰ ਦਿੱਲੀ ਦੇ ਤਖਤ ਪੁਰ ਬੈਠਾ. ਇਸ ਨੇ ਸਨ ੧੪੫੦ ਤੋਂ ੧੪੮੯ (ਸੰਮਤ ੧੫੦੮ ਤੋਂ ੧੫੪੬) ਤਕ ਰਾਜ ਕੀਤਾ. ਜਗਤਗੁਰੂ ਨਾਨਕਦੇਵ ਇਸੇ ਦੀ ਅਮਲਦਾਰੀ ਵਿੱਚ ਪ੍ਰਗਟ ਹੋਏ ਹਨ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ.


ਚਮਕੌਰ ਤੋਂ ਚਾਰ ਕੋਹ ਪੱਛਮ ਇੱਕ ਪਿੰਡ, ਜੋ ਲੁਦਿਆਨੇ ਦੀ ਸਮਰਾਲਾ ਤਸੀਲ ਵਿੱਚ ਹੈ. ਇਸ ਪਾਸ ਦਸ਼ਮੇਸ਼ ਦਾ ਗੁਰਦ੍ਵਾਰਾ "ਝਾੜ ਸਾਹਿਬ" ਹੈ. ਇਹ ਗ੍ਰਾਮ ਅਕਬਰ ਬਾਦਸ਼ਾਹ ਦੇ ਜ਼ਮਾਨੇ ਬਹਲੋਲਖਾਂ ਸਰਦਾਰ ਨੇ ਵਸਾਇਆ ਸੀ. ਇਸ ਦੇ ਪਾਸ ਹੀ ਚੂਹੜਵਾਲ ਪਿੰਡ ਹੈ, ਜਿਸ ਕਰਕੇ ਝਾੜਸਾਹਿਬ ਗੁਰਦ੍ਵਾਰੇ ਦਾ ਪਤਾ ਕਈਆਂ ਨੇ ਬਹਲੋਲਪੁਰ ਦੀ ਥਾਂ ਚੂਹੜਵਾਲ ਲਿਖਿਆ ਹੈ. ਦੇਖੋ, ਝਾੜਸਾਹਿਬ ਨੰਃ ੧.