اُ توں شروع ہون والے پنجابی لفظاں دے معنےਵ

ਜੰਗਮ ਸਮਾਜ (ਵਿਚਰਣ ਵਾਲਾ ਟੋਲਾ). ਦੇਖੋ, ਬਹੀਰ.


ਜੰਗਮ ਸਮਾਜ (ਵਿਚਰਣ ਵਾਲੇ ਜਥੇ) ਦਾ ਸੰਗੀ.


ਕ੍ਰਿ. ਵਿ- ਓਥੇ ਹੀ. ਉਸੇ ਥਾਂ.


ਸਰਵ- ਉਹ. ਓਹ. ਵਹ. "ਕਹੁ ਨਾਨਕ ਵਹੁ ਮੁਕਤ ਨਰ." (ਸ. ਮਃ ੯) ੨. ਸੰ. ਬਹੁ.¹ ਬਹੁਤ. "ਵਹੁ ਹਤੀ ਸੈਨਾ ਦਾਨਵੀ." (ਸਲੋਹ)


ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)


ਇੱਕ ਜਾਤਿ. ਦੇਖੋ, ਬਹੁਰਾ. "ਤੁਲਸਾ ਵਹੁਰਾ ਜਾਣੀਐ." (ਭਾਗੁ)


ਦੇਖੋ, ਬਹੂਦਕ.


ਦੇਖੋ, ਵਹੇਲੀ.


ਵਿ- ਵਾਹੁਲ੍ਯਤਾ ਸਹਿਤ. ਬਹੁਤਾ. ਬਾਹਲਾ। ੨. ਸਿੰਧੀ. ਕ੍ਰਿ. ਵਿ- ਛੇਤੀ. ਫੌਰਨ. "ਜਿਤੁ ਲੰਘਹਿ ਵਹੇਲਾ." (ਸੂਹੀ ਮਃ ੧)


ਬਹੁ- ਹੇਲਾ ਕਰਨ ਵਾਲੀ. ਦੇਖੋ, ਹੇਲਾ. ਭਾਵ- ਬਹੁਤਿਆਂ ਨਾਲ ਪ੍ਰੀਤਿ ਕਰਨ ਵਾਲੀ. ਵਿਭਚਾਰਿਣੀ। ੨. ਦੁਰਾਚਾਰਿਣੀ. "ਆਈ ਪਾਪਣਿ ਪੂਤਨਾ ਦੁਹੀ ਥਣੀ ਵਿਹੁ ਲਾਇ ਵਹੇਲੀ." (ਭਾਗੁ) ਦੇਖੋ, ਪੂਤਨਾ.