اُ توں شروع ہون والے پنجابی لفظاں دے معنےਸ

ਸੰਗ੍ਯਾ- ਖਤ੍ਰੀਆਂ ਦੀ ਇੱਕ ਜਾਤਿ. "ਪ੍ਰਿਥੀ ਮੱਲ ਸਹਗਲ ਭਲਾ." (ਭਾਗੁ)


ਵਿ- ਨਾਲ ਜਾਣ ਵਾਲੀ। ੨. ਮਰੇ ਪਤੀ ਦੇ ਨਾਲ ਪਰਲੋਕ ਵਿੱਚ ਜਾਣ ਵਾਲੀ. ਸਤੀ. "ਅੰਤਕਾਲ ਜਾਇ ਪ੍ਰਿਯ ਸੰਗ ਸਹਗਾਮਿਨੀ ਹਨਐ." (ਭਾਗੁ ਕ)


ਵਿ- ਸਾਥ ਜਾਣ ਵਾਲਾ. ਨਾਲ ਤੁਰਨ ਵਾਲਾ। ੨. ਸੰਗ੍ਯਾ- ਸਾਥੀ. ਸੰਗੀ.


ਸੰ समर्घ- ਸਮਰ੍‍ਘ. ਸਿੰਧੀ. ਸਹਾਂਗੋ. ਵਿ- ਸਸਤਾ. "ਵਿਣੁ ਗਾਹਕ ਗੁਣ ਵੇਚੀਐ ਤਉ ਗੁਣ ਸਹਘੋ ਜਾਇ." (ਵਾਰ ਮਾਰੂ ੧. ਮਃ ੧)


ਵਿ- ਸਾਥ ਜਾਣ ਵਾਲਾ. ਨਾਲ ਫਿਰਨ ਵਾਲਾ। ੨. ਸੰਗ੍ਯਾ- ਮਿਤ੍ਰ. ਸਖਾ। ੩. ਸੇਵਕ. ਨੌਕਰ.


ਵਿ- ਸਾਥ ਵਿਚਰਣ ਵਾਲੀ. ਨਾਲ ਫਿਰਨ ਵਾਲੀ। ੨. ਸੰਗ੍ਯਾ- ਸਖੀ. ਸਹੇਲੀ.


ਸੰਗ੍ਯਾ- ਸਾਥ ਜਾਣ ਦੀ ਕ੍ਰਿਯਾ। ੨. ਮਿਲਾਪ. ਮਿਤ੍ਰਤਾ.


ਸੰਗ੍ਯਾ- ਮਿਤ੍ਰ. ਸਖਾ. ਬੇਲੀ. ਸ਼ੱਜਣ. ਮੀਤ। ੨. सहचारिन् ਵਿ- ਸਾਥ ਵਿਚਰਣ ਵਾਲਾ. ਸੰਗੀ.


ਸੰਗ੍ਯਾ- ਸਹਜਾਨੰਦ. ਆਤਮਾਨੰਦ. ਗ੍ਯਾਨਾਨੰਦ। ੨. ਕੁਦਰਤੀ ਆਨੰਦ.


ਸੰਗ੍ਯਾ- ਹਠ ਯੋਗ ਦੇ ਕਸ੍ਟ ਸਾਧਨਾ ਤੋਂ ਬਿਨਾ ਸੁਗਮ ਸਮਾਧਿ. "ਜੋਗੀਆਂ ਦੀ ਹਠ ਸਮਾਧਿ ਹੈ, ਤੇ ਸਿੱਖਾਂ ਦੀ ਸਹਜ ਸਮਾਧਿ ਹੈ. ਅੱਠੇ ਪਹਿਰ ਕਥਾ ਕੀਰਤਨ ਵਿੱਚ ਗੁਜਾਰਦੇ ਹਨ, ਓਨਾਂ ਦੇ ਸ੍ਵਾਸ ਵਿਰਥਾ ਨਹੀਂ ਜਾਂਦੇ." (ਭਗਤਾਵਲੀ) "ਸਹਜ ਸਮਾਧਿ ਸਦਾ ਲਿਵ ਹਰਿ ਸਿਉ." (ਸਾਰ ਅਃ ਮਃ ੧)