ਦੇਖੋ, ਸਿਉਂਕ.
nan
ਸੰਗ੍ਯਾ- ਦੀਪਕ. ਦੀਪ. "ਪਤੰਗ ਜਿਉਂ ਟੂਟ ਪਰੇ ਅਵਿਲੋਕ ਦਿਯਾ." (ਕ੍ਰਿਸਨਾਵ) ੨. ਦਿੱਤਾ. ਦਾਨ ਕੀਤਾ.
ਸੰ. ਦੀਰ੍ਘ. ਵਿ- ਲੰਮਾ। ੨. ਚੌੜਾ। ੩. ਵਡਾ। ੪. ਸੰਗ੍ਯਾ- ਤਾਲ ਬਿਰਛ। ੫. ਊਂਟ. ਸ਼ੁਤਰ। ੬. ਦੋ ਮਾਤ੍ਰਾ ਦਾ ਅੱਖਰ. ਗੁਰੁ. "ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕੋ ਲਗ ਮਾਤ." (ਮਾਰੂ ਕਬੀਰ) ਆਪਣੇ ਤਾਈਂ ਦੀਰਘ (ਗੁਰੁ) ਅਤੇ ਦੂਜਿਆਂ ਨੂੰ ਲਘੁ ਜਾਣਦੇ ਹਨ. ਦੇਖੋ, ਗੁਰੂ ੫.
ਸੰ. दीर्घसूत्रिन. ਵਿ- ਦੇਰ ਵਿੱਚ ਸੂਤ ਦਾ ਚਿੰਨ੍ਹ ਲਾਉਣ ਵਾਲਾ ਤਖਾਣ ਅਤੇ ਰਾਜ। ੨. ਭਾਵ- ਹਰੇਕ ਕੰਮ ਨੂੰ ਢਿੱਲ ਨਾਲ ਕਰਨ ਵਾਲਾ.
nan
nan
ਵਿ- ਦੀਰ੍ਘ (ਲੰਮਾ) ਹੈ ਕਾਯ (ਜਿਸਮ) ਜਿਸ ਦਾ। ੨. ਸੰਗ੍ਯਾ- ਇੱਕ ਦੈਤ ਜਿਸ ਦਾ ਸ਼ਰੀਰ ਬਹੁਤ ਉੱਚਾ ਸੀ, ਇਸ ਨੂੰ ਸੂਰਜ ਨੇ ਮਾਰਿਆ. "ਦੀਰਘਕਾਇ ਐਸ ਰਿਪੁ ਭਯੋ," (ਸੂਰਜਾਵ) ਦੇਖੋ, ਬਾਣ ੫। ੩. ਦੇਖੋ, ਗਯ ੮.
ਸੰਗ੍ਯਾ- ਲੰਮੀ ਗਰਦਨ ਵਾਲਾ ਬਗੁਲਾ. ਨੜੀ। ੨. ਇੱਕ ਖ਼ਾਸ ਦੈਤ। ੩. ਸ਼ੁਤਰ. ਊਂਟ। ੪. ਵਿ- ਲੰਮੀ ਗਰਦਨ ਵਾਲਾ.
ਸੰ. दीर्घजीविन. ਵਿ- ਚਿਰਜੀਵੀ. ਦੇਰ ਤੀਕ ਜੀਉਣ ਵਾਲਾ. ਲੰਮੀ ਉਮਰ ਵਾਲਾ। ੨. ਦੇਖੋ, ਚਿਰਜੀਵੀ.
ਦੇਖੋ, ਉੱਤਬ.
ਦੇਖੋ, ਤ੍ਰਿਭੰਗੀ ਦੀਰਘ.