ਸੰਗ੍ਯਾ- ਬਿਹਾਨ. ਭੋਰ. ਦੇਖੋ, ਬਿਹਾਨ ੨. "ਵਣੁ ਤ੍ਰਿਣੁ ਤ੍ਰਿਭਵਣੁ ਤੁਨੈ ਧਿਆਇਅਦਾ ਅਨਦਿਨੁ ਸਦਾ ਵਿਹਾਣ." (ਸਾਵ ਮਃ ੩)
nan
ਗੁਜ਼ਰਿਆ. ਗੁਜ਼ਰੀ ਵੀਤਿਆ. ਵੀਤੀ. ਹੋਈ. "ਰੈਣਿ ਵਿਹਾਣੀ ਪਛੁਤਾਣੀ." (ਮਾਝ ਬਾਰਹਮਾਹਾ)
ਗੁਜ਼ਰਦੀ. ਵੀਤਦੀ. "ਚਲੀ ਰੈਣਿ ਵਿਹਾਦੀ." (ਸ੍ਰੀ ਮਃ ੪. ਪਹਰੇ)
ਗੁਜ਼ਰਿਆ, ਵੀਤਿਆ. "ਧੰਧਾ ਕਰਤਿਆ ਅਨਦਿਨੁ ਵਿਹਾਨਾ." (ਗਉ ਮਃ ੩)
ਸੰ. ਵ੍ਯ- ਪਿੱਛੇ ਛੱਡਕੇ। ੨. ਬਾਵਜੂਦ। ੩. ਬਰਖ਼ਿਲਾਫ਼। ੪. ਸੰ. विहायस. ਸੰਗ੍ਯਾ- ਆਕਾਸ਼। ੫. ਵਿ- ਪ੍ਰਬਲ.
ਸੰ. ਸੰਗ੍ਯਾ ਤਮੁਣ ਘੁੰਮਣਾ। ੨. ਲੀਲਾ. ਖੇਲ। ੩. ਮੈਥੁਨ. ਸੰਭੋਗ। ੪. ਬੁੱਧਮਤ ਦੇ ਗ੍ਰੰਥਾਂ ਅਨੁਸਾਰ ਸਾਧੂਆਂ ਦੇ ਰਹਿਣ ਦਾ ਆਸ਼੍ਰਮ। ੫. ਬਿਹਾਰ ਦੇਸ਼, ਜਿਸ ਦਾ ਨਾਮ ਬੁੱਧਮਤ ਦੇ "ਵਿਹਾਰ" ਬਹੁਤੇ ਹੋਣ ਕਰਕੇ ਪ੍ਰਸਿੱਧ ਹੋਇਆ. ਦੇਖੋ, ਬਿਹਾਰ ੧.
nan
nan