اُ توں شروع ہون والے پنجابی لفظاں دے معنےਅ

ਸੰਗ੍ਯਾ- ਤੱਤ (ਤਤ੍ਵ) ਨਿਚੋੜ। ੨. ਵੈਦ੍ਯਕ ਅਨੁਸਾਰ ਇੱਕ ਰੋਗ [اِسہال] ਇਸਹਾਲ. diarrhea. ਇਹ ਰੋਗ ਹਾਜ਼ਮਾ ਵਿਗੜਨ ਤੋਂ ਹੁੰਦਾ ਹੈ. ਜੋ ਲੋੜ ਤੋਂ ਵੱਧ ਅਥਵਾ ਮਲੀਨ ਭੋਜਨ ਕਰਦੇ ਹਨ, ਕੱਚੇ ਅਥਵਾ ਬਹੁਤ ਪੱਕੇ ਅਤੇ ਸੜੇ ਹੋਏ ਫਲ ਖਾਂਦੇ ਹਨ, ਲੇਸਦਾਰ ਭਾਰੀ ਚੀਜਾਂ ਦਾ ਸੇਵਨ ਕਰਦੇ ਹਨ, ਸਿਲ੍ਹੀ ਥਾਂ ਤੇ ਸੋਂਦੇ ਹਨ, ਮੈਲਾ ਪਾਣੀ ਪੀਂਦੇ ਹਨ ਉਹ ਇਸ ਰੋਗ ਦਾ ਸ਼ਿਕਾਰ ਹੁੰਦੇ ਹਨ. ਖਾਧੀ ਗ਼ਿਜ਼ਾ ਚੰਗੀ ਤਰ੍ਹਾਂ ਪਚਦੀ ਨਹੀਂ. ਦਸਤ ਲਗਤਾਰ ਆਉਂਦੇ ਰਹਿੰਦੇ ਹਨ.#ਦਸਤ ਬੰਦ ਕਰਨ ਤੋਂ ਪਹਿਲਾਂ ਇਰੰਡੀ ਦਾ ਤੇਲ ਅਥਵਾ ਹੋਰ ਕੋਈ ਨਰਮ ਦ੍ਰਾਵਕ ਦਵਾ ਦੇ ਕੇ ਅੰਦਰ ਦਾ ਗੰਦ ਕੱਢ ਦੇਣਾ ਚਾਹੀਏ. ਫੇਰ ਤਬਾਸ਼ੀਰ, ਇਲਾਇਚੀਆਂ, ਕੱਸ ਅਤੇ ਕਿੱਕਰ ਦੀ ਗੂੰਦ, ਮਸਤਗੀ, ਮਿਸ਼ਰੀ, ਅਫ਼ੀਮ, ਸਭ ਇੱਕੋ ਤੋਲ ਦੇ ਲੈ ਕੇ ਰੱਤੀ ਰੱਤੀ ਦੀਆਂ ਗੋਲੀਆਂ ਬਣ ਲਓ. ਰੋਗੀ ਦੀ ਉਮਰ ਅਤੇ ਬਲ ਅਨੁਸਾਰ ਸੌਂਫ ਦੇ ਅਰਕ ਅਥਵਾ ਸੱਜਰੇ ਪਾਣੀ ਨਾਲ ਇੱਕ ਤੋਂ ਤਿੰਨ ਤੀਕ ਰੋਜ ਦਿਓ. ਅਥਵਾ- ਬਿਲ ਦੀ ਗਿਰੀ ਅਤੇ ਸੌਂਫ ਉਬਾਲਕੇ ਚਾਯ (ਚਾਹ) ਦੀ ਤਰ੍ਹਾਂ ਪਿਆਓ. ਗਊ ਦਾ ਮਠਾ ਕਾਲੀ ਮਿਰਚ ਸੁੰਢ ਅਤੇ ਲੂਣ ਮਿਲਾਕੇ ਦਿਓ. ਅਥਵਾ- ਹਰੜ, ਪਤੀਸ, ਹਿੰਗ, ਕਾਲਾ ਲੂਣ, ਬਚ, ਸੇਂਧਾ ਲੂਣ, ਇਹ ਸਮਾਨ ਲੈ ਕੇ ਬਰੀਕ ਚੂਰਣ ਬਣਾਓ. ਰੋਗੀ ਨੂੰ ਨਿੱਤ ਕੋਸੇ ਜਲ ਨਾਲ ਦੋ ਤੋਂ ਚਾਰ ਮਾਸੇ ਤੀਕ ਖਵਾਓ.#ਅਤੀਸਾਰ ਦੇ ਰੋਗੀ ਨੂੰ ਰੋਟੀ ਅਤੇ ਭਾਰੀਆਂ ਚੀਜ਼ਾਂ ਖਾਣੀਆਂ ਚੰਗੀਆਂ ਨਹੀਂ. ਸਾਬੂਦਾਣਾ, ਆਂਡੇ ਦੀ ਸਫ਼ੇਦੀ, ਚਾਉਲ, ਦੁੱਧ ਆਦਿ ਨਰਮ ਗਿਜਾ ਦੇਣੀ ਚਾਹੀਏ.#"ਤਿਸ ਕੋ ਲਗੈ ਅਧਿਕ ਅਤਿਸਾਰ." (ਗੁਪ੍ਰਸੂ)


ਦਖੋ, ਅਤਿਸ਼ਯ.


ਸੰ. ਅਤਿਸ਼ਯਤਾ. ਸੰਗ੍ਯਾ- ਨ੍ਯੂਨਾਧਿਕਤਾ. ਵਾਧਾ ਘਾਟਾ. "ਅਤਿਸੈਤਾ ਮਹਿ ਜਿਨ ਚਿਤ ਲਾਯੋ." (ਗੁਪ੍ਰਸੂ) ੨. ਦੇਖੋ, ਅਤਸਹਿਤਾ.


ਵਿ- ਵਡਾ ਹੈ ਕਾਯ (ਸ਼ਰੀਰ) ਜਿਸ ਦਾ. ਵਡੇ ਕੱਦ ਵਾਲਾ. ਵਡੇ ਡੀਲ ਦਾ। ੨. ਸੰਗ੍ਯਾ- ਧਨ੍ਯਮਾਲਿਨੀ ਦੇ ਉਦਰ ਤੋਂ ਰਾਵਣ ਦਾ ਇੱਕ ਪੁਤ੍ਰ, ਜਿਸ ਨੂੰ ਲਛਮਣ ਨੇ ਜੰਗ ਵਿੱਚ ਮਾਰਿਆ. ਇਸ ਦਾ ਨਾਉਂ ਮਹਾਕਾਯ ਭੀ ਹੈ. "ਮਹਾਕਾਯ ਨਾਮਾ ਮਹਾਂ ਬੀਰ ਏਵੰ." (ਰਾਮਾਵ)


ਦੇਖੋ, ਕੁੰਭੀ ੬.


ਸੰ. ਸੰਗ੍ਯਾ- ਉੱਪਰਦੀਂ ਲੰਘਣਾ। ੨. ਹੱਦ ਤੋਂ ਵਧ ਜਾਣਾ। ੩. ਕ਼ਾਇ਼ਦੇ ਦਾ ਉਲੰਘਨ.


ਇਕੱ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ- ੩੨ ਮਾਤ੍ਰਾ. ਪੰਦਰਾਂ ਅਤੇ ਸਤਾਰਾਂ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#"ਜਿਨਿ ਹਰਿ ਹਰਿ ਨਾਮੁ ਨ ਚੇਤਿਓ (ਮੇਰੀ ਜਿੰਦੁੜੀਏ) ਤੇ ਮਨਮੁਖ ਮੂੜ ਇਆਣੇ ਰਾਮ." (ਬਿਹਾ ਮਃ ੪)#ਇਸ ਛੰਦ ਵਿੱਚ "ਮੇਰੀ ਜਿੰਦੁੜੀਏ" ਪਾਠ, ਗਾਉਣ ਦੀ ਧਾਰਣਾ ਅਤੇ ਸੰਬੋਧਨ ਵਾਕ ਹੈ, ਜੋ ਛੰਦ ਦੇ ਵਜ਼ਨ ਤੋਂ ਬਾਹਰ ਹੈ. ਜੇ ਇਸ ਦੇ ਅੰਤ ਗੁਰੁ ਲਘੁ ਦੀ ਥਾਂ ਦੋ ਗੁਰੁ ਹੋਣ, ਤਦ "ਕਮੰਦ" ਸੰਗ੍ਯਾ ਹੋ ਜਾਂਦੀ ਹੈ.


ਸੰ. ਸੰਗ੍ਯਾ- ਜਿਸ ਦੇ ਆਉਣ ਦੀ ਕੋਈ ਤਿਥਿ ਮੁਕੱਰਰ ਨਹੀਂ. ਅਚਾਨਕ ਆਉਣ ਵਾਲਾ. ਪਰਾਹੁਣਾ. ਅਭ੍ਯਾਗਤ। ੨. ਕੁਸ਼ੁ ਦਾ ਪੁਤ੍ਰ, ਰਾਮਚੰਦ੍ਰ ਜੀ ਦਾ ਪੋਤਾ, ਜੋ ਕੁਮੁਦਵਤੀ ਦੇ ਗਰਭ ਤੋਂ ਪੈਦਾ ਹੋਇਆ.