ਉਹ ਦੀਵਾਨ, ਜਿਸ ਵਿੱਚ ਖਾਸ (ਵਿਸ਼ੇਸ) ਲੋਕ ਜਾ ਸਕਣ। ੨. ਉਹ ਮਕਾਨ ਜਿਸ ਵਿੱਚ ਖਾਸ ਖਾਸ ਅਹੁਦੇਦਾਰ ਬਾਦਸ਼ਾਹ ਦੇ ਦੀਵਾਨ ਵਿੱਚ ਬੈਠਣ ਦਾ ਅਧਿਕਾਰ ਰਖਦੇ ਹਨ. ਮੁਗਲ ਬਾਦਸ਼ਾਹਾਂ ਵੇਲੇ ਸ਼ਾਹੀ ਕਿਲਿਆਂ ਵਿੱਚ ਇਸ ਨਾਮ ਦੇ ਸੁੰਦਰ ਮਕਾਨ ਬਣਾਏ ਗਏ ਸਨ। ੩. ਖ਼ਾਸ ਪਦਵੀ ਦੇ ਆਦਮੀਆਂ ਦਾ ਸਮਾਜ. House of Lords.
ਫ਼ਾ. [دیوانخانہ] ਸੰਗ੍ਯਾ- ਸਭਾ ਘਰ। ੨. ਰਾਜਾ ਦੇ ਅਥਵਾ ਰਿਆਸਤ ਦੇ ਕਰਮਚਾਰੀ ਦੀ ਕਚਹਿਰੀ ਦਾ ਮਕਾਨ। ੩. ਬਾਦਸ਼ਾਹ ਅਥਵਾ ਮਹਾਰਾਜਾ ਦਾ ਦਰਬਾਰੀ ਕਮਰਾ.
ਫ਼ਾ. [دیوانگی] ਸੰਗ੍ਯਾ- ਪਾਗਲਪਨ. ਸਿਰੜ। ਪਰਮਾਰਥ ਦੀ ਮਸ੍ਤੀ. ਦੁਨੀਆਂ ਵੱਲੋਂ ਉਪਰਾਮਤਾ.
ਭਾਈ ਨੰਦਲਾਲ ਜੀ ਦੀ ਛਾਪ 'ਗੋਯਾ' ਹੈ. ਉਨ੍ਹਾਂ ਦਾ ਰਚਿਆ ਹੋਇਆ ਗ਼ਜ਼ਲਾਂ ਦਾ ਗ੍ਰੰਥ. ਇਸ ਵਿੱਚ ਪ੍ਰੇਮ, ਭਗਤਿ, ਗੁਰਮਹਿਮਾ ਅਤੇ ਗ੍ਯਾਨ ਦਾ ਨਿਰੂਪਣ ਹੈ. ਇਸ ਦੇ ਛੰਦ ਰਚਨਾ ਵਿੱਚ ਦੋ ਉੱਤਮ ਪੰਜਾਬੀ ਅਨੁਵਾਦ ਹਨ- ਬਾਵਾ ਬ੍ਰਿਜਬੱਲਭ ਸਿੰਘ ਦਾ ਰਚਿਆ "ਪ੍ਰੇਮਪਿਟਾਰੀ", ਅਤੇ ਭਾਈ ਮੇਘਰਾਜ ਕ੍ਰਿਤ "ਪ੍ਰੇਮਫੁਲਵਾੜੀ."
ਦੇਖੋ, ਦਿਵਾਨਾ.
ਦੀਵਾਨ ਨੇ। ੨. ਦੀਵਾਨ ਵਿੱਚ. "ਦੀਵਾਨਿ ਬੁਲਾਇਆ." (ਸੂਹੀ ਕਬੀਰ)
ਦੇਖੋ, ਦਿਵਾਨੀ। ੨. ਦਰਬਾਰੀ. ਦੀਵਾਨ ਵਿੱਚ ਬੈਠਣ ਵਾਲਾ. "ਦਾਸੁ ਦੀਵਾਨੀ ਹੋਇ." (ਸ. ਕਬੀਰ)
ਅ਼. [دیوان] ਦੀਵਾਨ. ਸੰਗ੍ਯਾ- ਦਰਬਾਰ. ਸਭਾ. "ਜੋ ਮਿਲਿਆ ਹਰਿਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ." (ਵਾਰ ਸ੍ਰੀ ਮਃ ੪) ਜੋ ਸਿੱਖ ਸਮਾਜ ਵਿੱਚ ਆਇਆ ਹੈ, ਉਹ ਦੁਨੀਆਂ ਦੇ ਸਾਰੇ ਸਮਾਜਾਂ ਦਾ ਮੈਂਬਰ ਹੈ। ੨. ਕਚਹਿਰੀ ਦਾ ਅਸਥਾਨ. ਨ੍ਯਾਯਆਲਯ। ੩. ਇਨਸਾਫ਼ ਕਰਨ ਵਾਲਾ. ਹਾਕਿਮ. "ਸੋ ਐਸਾ ਹਰਿ ਦੀਬਾਨ ਵਸਿਆ ਭਗਤਾ ਕੈ ਹਿਰਦੈ." (ਵਾਰ ਵਡ ਮਃ ੪) "ਦੀਬਾਨੁ ਏਕੋ ਕਲਮ ਏਕਾ." (ਵਾਰ ਆਸਾ) ੪. ਮੁਗ਼ਲ ਬਾਦਸ਼ਾਹਾਂ ਵੇਲੇ ਨਾਜਿਮ (ਸੂਬੇ) ਦਾ ਮਾਲੀ ਮੰਤ੍ਰੀ.
nan
nan
ਫ਼ਾ. [دیوار] ਅਥਵਾ [دیوال] ਸੰਗ੍ਯਾ- ਕੰਧ. ਭੀਤ, ਭਿੱਤਿ.
ਦੇਖੋ, ਦਿਵਾਲੀ ੨. "ਦੀਵਾਲੀ ਕੀ ਰਾਤਿ ਦੀਵੇ ਬਾਲੀਅਹਿ." (ਭਾਗੁ)