اُ توں شروع ہون والے پنجابی لفظاں دے معنےਅ

ਸੰ. अतिरथ- ਸੰਗ੍ਯਾ- ਅਜਿਹਾ ਯੋਧਾ, ਜੋ ਰਥ ਤੇ ਬੈਠਕੇ ਇਕੱਲਾ ਹੀ ਅਗਣਿਤ (ਬੇਸ਼ੁਮਾਰ) ਸ਼ਤ੍ਰੂਆਂ ਨਾਲ ਲੜ ਸਕੇ. ਮਹਾਨ ਯੋਧਾ. "ਜਥਾ ਸੁਭਟ ਅਤਿਰਥੀ ਹੈ ਲਰਤ ਨ ਚਹਿਤ ਸਹਾਯ." (ਗੁਪ੍ਰਸੂ)

ਸੰ. ਅਤਿਰਿਕ੍ਤ. ਕ੍ਰਿ. ਵਿ- ਇਸ ਤੋਂ ਭਿੰਨ. ਅ਼ਲਾਵਾ. ਸਿਵਾਇ. ਬਿਨਾ.

ਸੰਗ੍ਯਾ- ਅਗ੍ਯਾਨ। ੨ਖਈ। ੩. ਕੁਸ੍ਠ ਕੋੜ੍ਹ। ੪. ਵਿ- ਅਸਾਧ੍ਯ ਰੋਗ. ਲਾਇਲਾਜ ਬੀਮਾਰੀ.

ਸੰ. ਸੰਗ੍ਯਾ- ਲੱਛਣ (ਲਕ੍ਸ਼੍‍ਣ) ਦਾ ਇੱਕ ਦੋਸ. ਲਕ੍ਸ਼੍ਯ ਤੋਂ ਸਿਵਾ ਹੋਰ ਵਸਤੁ ਵਿੱਚ ਭੀ ਲਕ੍ਸ਼੍‍ਣ ਦਾ ਘਟਣਾ. ਜਿਕੁੱਰ ਗਊ ਦਾ ਲੱਛਣ ਕਰੀਏ, ਸਿੰਗਾਂ ਵਾਲੀ. ਇਹ ਲੱਛਣ ਮਹਿਂ ਬਕਰੀ ਆਦਿ ਵਿੱਚ ਭੀ ਘਟਦਾ ਹੈ. ਇਸ ਲਈ ਇਸ ਲੱਛਣ ਵਿੱਚ "ਅਤਿਵ੍ਯਾਪ੍ਤਿ" ਦੋਸ ਹੋਇਆ.

ਸੰ. ਅਤ੍ਯੰਤ. ਵਿ- ਬਹੁਤ ਜ਼੍ਯਾਦਾ. ਅਤਿਸ਼ਯ. ਹੱਦੋਂ ਵਧਕੇ. "ਦਾਨਿ ਬਡੋ ਅਤਿਵੰਤ ਮਹਾਂ ਬਲਿ." (ਸਵੈਯੇ ਮਃ ੪. ਕੇ)

ਦੇਖੋ, ਅਤ ਅਤੇ ਅਤਿ। ੨. ਸੰ. ਧਾ- ਲੰਘ ਜਾਣਾ. ਉਲੰਘਨਾ.

ਦੇਖੋ, ਅਤਿਸਾਰ. "ਤਿਨ ਕੋ ਅਤੀਸਾਰ ਦੁਖ ਹੋਈ." (ਨਾਪ੍ਰ)

ਸੰ. ਵਿ- ਗੁਜ਼ਰਿਆ ਹੋਇਆ. ਲੰਘਿਆ ਹੋਇਆ. ਬੀਤਿਆ ਹੋਇਆ। ੨. ਜੋ ਸੰਸਾਰ ਨੂੰ ਉਲੰਘਗਿਆ ਹੈ. ਵਿਰਕ੍ਤ. ਤ੍ਯਾਗੀ. "ਅਤੀਤ ਸਦਾਏ ਮਾਇਆ ਕਾ ਮਾਤਾ." (ਸੂਹੀ ਮਃ ੫) ੩. ਕ੍ਰਿ. ਵਿ- ਪਰੇ. ਬਾਹਰ. "ਹ੍ਵੈਬੋ ਤ੍ਰਿਗੁਣ ਅਤੀਤ." (ਹਜ਼ਾਰੇ ੧੦)

ਸੰ. ਵਿ- ਗੁਜ਼ਰਿਆ ਹੋਇਆ. ਲੰਘਿਆ ਹੋਇਆ. ਬੀਤਿਆ ਹੋਇਆ। ੨. ਜੋ ਸੰਸਾਰ ਨੂੰ ਉਲੰਘਗਿਆ ਹੈ. ਵਿਰਕ੍ਤ. ਤ੍ਯਾਗੀ. "ਅਤੀਤ ਸਦਾਏ ਮਾਇਆ ਕਾ ਮਾਤਾ." (ਸੂਹੀ ਮਃ ੫) ੩. ਕ੍ਰਿ. ਵਿ- ਪਰੇ. ਬਾਹਰ. "ਹ੍ਵੈਬੋ ਤ੍ਰਿਗੁਣ ਅਤੀਤ." (ਹਜ਼ਾਰੇ ੧੦)

ਦੇਖੋ, ਅਤਿਥਿ.