اُ توں شروع ہون والے پنجابی لفظاں دے معنےਦ

ਫ਼ਾ. [دینپروری] ਸੰਗ੍ਯਾ- ਧਰਮਰਖ੍ਯਾ. ਦੀਨ ਹਿਫ਼ਾਜਤ.


ਵਿ- ਦੋ (ਦ੍ਵਿ) ਦਾ ਸੰਖੇਪ. "ਦੁ ਪਗ ਨ ਭੱਜੇ." (ਰਾਮਾਵ) ਦੇਖੋ, ਦੁਚਿਤਾ, ਦੁਵਿਧਾ ਆਦਿ.


ਵਿ- ਦ੍ਵਿ. ਦੋ.


ਸੰਗ੍ਯਾ- ਔਸਧ. ਰੋਗ ਦੂਰ ਕਰਨ ਵਾਲੀ ਵਸਤੁ. ਦੇਖੋ, ਦਵਾ। ੨. ਅ਼. [دُعا] ਦੁਆ. ਪ੍ਰਾਰਥਨਾ. ਬੇਨਤੀ। ੩. ਅਸੀਸ. ਆਸ਼ੀਰਵਾਦ. "ਅੰਧਾ ਅਖਰੁ ਵਾਉ ਦੁਆਉ." (ਗਉ ਮਃ ੧) "ਲੈਦਾ ਬਦਦੁਆਇ ਤੂੰ." (ਸ੍ਰੀ ਮਃ ੫) "ਦੇਨਿ ਦੁਆਈ ਸੇ ਮਰਹਿ." (ਵਾਰ ਮਲਾ ਮਃ ੧)