اُ توں شروع ہون والے پنجابی لفظاں دے معنےਅ

ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ.


ਵਿ- ਤੇਜ ਰਹਿਤ ਪ੍ਰਭਾਹੀਨ। ੨. ਸੰਗ੍ਯਾ- ਅੰਧਕਾਰ. "ਅਤੇਜ ਜੈਸੇ ਤੇਜ ਲੀਨ." (ਅਕਾਲ)


ਦੇਖੋ, ਅਤੀਵ. "ਅਤੇਵਾਗਨਿ ਹੋਤ੍ਰੀ." (ਦੱਤਾਵ) ਵਡਾ ਅਗਨੀਹੋਤ੍ਰ ਕਰਨ ਵਾਲਾ.


ਦੇਖੋ, ਅਤੇ. "ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ." (ਵਾਰ ਆਸਾ)


ਸੰ. अतक्- ਅਤਕ. ਸੰਗ੍ਯਾ- ਅਵੈਵ. ਅੰਗ। ੨. ਰਾਹੀ. ਪਾਂਧੀ.


ਵਿ- ਜੋ ਤੋਲਿਆ ਹੋਇਆ ਨਹੀਂ. ਵਜ਼ਨੋਂ ਬਾਹਰ। ੨. ਅਤੁਲ੍ਯ. ਅਦ੍ਵਿਤੀਯ (ਅਦੁਤੀ).


ਵਿ- ਜੋ ਤੋਲਿਆ ਨਹੀਂ ਜਾ ਸਕਦਾ. ਜਿਸ ਦਾ ਅੰਦਾਜ਼ਾ ਨਹੀਂ ਹੋ ਸਕਦਾ. "ਹਰਿ ਹਰਿ ਨਾਮ ਅਤੋਲਕ ਪਾਇਆ."#(ਆਸਾ ਛੰਤ ਮਃ ੪) "ਓਹ ਵੇਪਰਵਾਹੁ ਅਤੋਲਵਾ." (ਸ੍ਰੀ ਮਃ ੧) "ਮਿਟੀ ਪਈ ਅਤੋਲਵੀ." (ਸ. ਫਰੀਦ)