اُ توں شروع ہون والے پنجابی لفظاں دے معنےਦ

ਸੰ. ਦ੍ਵਾਦਸ਼. ਵਿ- ਬਾਰਾਂ. ਦੋ ਅਤੇ ਦਸ਼- ੧੨.


ਬਾਰਾਂ ਅੰਗੁਲ ਪਵਨ (ਸ੍ਵਾਸ), ਜਿਨ੍ਹਾਂ ਦਾ ਮੁਖ ਤੋਂ ਬਾਰਾਂ ਅੰਗੁਲ ਪ੍ਰਮਾਣ ਬਾਹਰ ਜਾਣਾ ਯੋਗੀ ਮੰਨਦੇ ਹਨ. ਵਸ਼ਿਸ੍ਠ ਨੇ ਭੀ ਲਿਖਿਆ ਹੈ-#''द्बादशांगुल पर्यते नासाग्रे विमलेंबर. ''


ਦ੍ਵਾਦਸ਼ (ਬਾਰਾਂ) ਸਿਲਾ (ਪਾਖਾਣ). ਪੱਥਰ ਦੀਆਂ ਬਣੀਆਂ ਬਾਰਾਂ ਮੂਰਤੀਆਂ. ਮਤਭੇਦ ਕਰਕੇ ਇਹ ਬਾਰਾਂ ਮੂਰਤੀਆਂ ਭਿੰਨ- ਭਿੰਨ ਹਨ.#(ੳ) ਵਿਸਨੁ, ਲਕ੍ਸ਼੍‍ਮੀ, ਸ਼ਿਵ, ਪਾਰਵਤੀ, ਬ੍ਰਹਮਾ੍, ਸਰਸ੍ਵਤੀ, ਗਣੇਸ਼, ਕਾਲੀ, ਭੈਰਵ, ਸੂਰਯ, ਇੰਦ੍ਰ ਅਤੇ ਯਮ.#(ਅ) ਵੈਦ੍ਯਨਾਥ ਮਹਾਤਮ ਅਨੁਸਾਰ ਸ਼ਿਵ ਦੇ ਬਾਰਾਂ ਜੋਤਿਰਲਿੰਗ-#੧. ਦ੍ਵਾਰਕਾ ਤੋਂ ਸੱਠ ਕੋਹ ਪੂਰਵ ਪਰਿਭਾਸ ਕ੍ਸ਼ੇਤ੍ਰ ਵਿਚ "ਸੋਮਨਾਥ." ਦੇਖੋ, ਮਹ਼ਮੂਦ ਗ਼ਜ਼ਨਵੀ.#੨. ਕਿਸਕਿੰਧਾ ਪਾਸ ਸ਼੍ਰੀਸ਼ੈਲ ਨਾਮਕ ਪਹਾੜ ਤੇ "ਮੱਲਿਕਾਜੁਨ," ਜੋ ਕ੍ਰਿਸਨਾ ਨਦੀ ਦੇ ਕਿਨਾਰੇ ਹੈ.#੩. ਉੱਜੈਨਿ ਪੁਰੀ ਵਿੱਚ "ਮਹਾਕਾਲ" ਸਨ ੧੨੩੧ ਵਿੱਚ ਅਲਤਮਸ਼ ਇਸ ਲਿੰਗ ਨੂੰ ਪੁੱਟਕੇ ਦਿੱਲੀ ਲੈਗਿਆ ਅਤੇ ਉਸ ਥਾਂ ਚੂਰਣ ਕੀਤਾ ਗਿਆ.#੪. ਨਰਮਦਾ ਦੇ ਕਿਨਾਰੇ ਅਸ਼ਰੇਸ਼੍ਵਰ ਵਿਚ "ਓਅੰਕਾਰ."#੫. ਗਯਾ ਪਾਸ ਦੇਵਗੜ੍ਹ ਵਿੱਚ "ਵੈਦ੍ਯਨਾਥ."#੬. ਪੂਨੇ ਪਾਸ ਸਾਕਿਨੀ ਨਦੀ ਦੇ ਕਿਨਾਰੇ "ਭੀਮਸ਼ੰਕਰ."#੭. ਲੰਕਾ ਦੇ ਪੁਲ (ਸੇਤੁਬੰਧ) ਪਾਸ "ਰਾਮੇਸ਼੍ਵਰ" ਦੇਖੋ, ਰਾਮੇਸ਼੍ਵਰ.#੮. ਦ੍ਵਾਰਿਕਾ ਤੋਂ ਤਿੰਨ ਕੋਹ ਪੁਰ "ਨਾਗੇਸ਼੍ਵਰ."#੯. ਕਾਸ਼ੀ ਵਿੱਚ "ਵਿਸ਼੍ਵੇਸ਼੍ਵਰ."#੧੦ ਗੋਦਾਵਰੀ ਦੇ ਕਿਨਾਰੇ ਪੰਜਵਟੀ ਪਾਸ, "ਤ੍ਰਯਬੰਕ."#੧੧ ਹਿਮਾਲਯ ਵਿੱਚ ਬਦਰੀਨਾਰਾਯਣ ਪਾਸ "ਕੇਦਾਰਨਾਥ"#੧੨ ਦੱਖਣ ਵਿੱਚ ਔਰੰਗਾਬਾਦ ਪਾਸ "ਧ੍ਰਿਸਣੇਸ਼੍ਵਰ." (धृष्णेश्वर) "ਜੇ ਓਹ ਦੁਆਦਸ ਸਿਲਾ ਪੂਜਾਵੈ." (ਗੌਂਡ ਰਵਿਦਾਸ) ਦੇਖੋ, ਲਿੰਗ.


ਬਾਰਾਂ ਦੇਵਤਿਆਂ ਦੀ ਸੇਵਾ. ਦੇਖੋ, ਦਆਦਸ ਸਿਲਾ (ੳ). ੨. ਬਾਰਾਂ ਜੋਤਿਰਲਿੰਗਾਂ ਦੀ ਸੇਵਾ. ਦੇਖੋ, ਦੁਆਦਸ ਸਿਲਾ (ਅ). ੩. ਬਾਰਾਂ ਸੂਰਜਾਂ ਦੀ ਸੇਵਾ। ੪. ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਬਾਰਾਂ ਪ੍ਰਕਾਰ ਦੀ ਸੇਵਾ ਇਹ ਹੈ-#ਦੇਵਤਾ ਦੇ ਮੰਦਿਰ ਬਣਾਉਣ ਲਈ ਚਲਣਾ, ਮੰਦਿਰ ਦੀ ਪਰਿਕ੍ਰਮਾ, ਦੇਵਤਾ ਦੇ ਧਾਮ ਪਰਸਣ ਲਈ ਯਾਤ੍ਰਾ, ਇਹ ਤਿੰਨ ਪਦਸੇਵਾ ਹਨ.#ਪੂਜਾ ਵਾਸਤੇ ਫੁੱਲ ਪੱਤੇ ਤੋੜਨੇ, ਝਾੜੂ ਦੇਣਾ, ਮੂਰਤੀ ਦਾ ਸਨਾਨ ਸ਼੍ਰਿੰਗਾਰ ਕਰਾਉਣਾ, ਇਹ ਤਿੰਨ ਕਰਸੇਵਾ ਹਨ.#ਨਾਮਕੀਰਤਨ, ਇਹ ਬਾਣੀਸੇਵਾ ਹੈ.#ਹਰਿਕਥਾ ਸੁਣਨੀ, ਇਹ ਕਰਣਸੇਵਾ ਹੈ.#ਮੂਰਤੀ ਦਾ ਦਰਸ਼ਨ, ਇਹ ਨੇਤ੍ਰਸੇਵਾ ਹੈ.#ਠਾਕੁਰ ਦਾ ਪ੍ਰਸ਼ਾਦ ਸਿਰ ਚੜ੍ਹਾਉਣਾ ਅਤੇ ਪ੍ਰਣਾਮ ਇਹ ਦੋ ਸਿਰਸੇਵਾ ਹਨ.#ਦੇਵਤੇ ਦੇ ਉੱਪਰ ਚੜ੍ਹੇ ਫੁੱਲ ਸੁੰਘਣੇ ਨਾਸਿਕਾਸੇਵਾ ਹੈ. "ਜਉ ਗੁਰਦੇਉ ਤੇ ਦੁਆਦਸ ਸੇਵਾ." (ਭੈਰ ਨਾਮਦੇਵ)


ਬਾਰਾਂ ਪਤ੍ਰ। ੨. ਯੋਗੀਆਂ ਦਾ ਕਲਪਿਆ ਹੋਇਆ ਬਾਰਾਂ ਪੰਖੜੀਆਂ ਦਾ ਮਣਿਪੂਰ ਚਕ੍ਰ. ਦੇਖੋ, ਖਟਚਕ੍ਰ. "ਦੁਆਦਸ ਦਲ ਅਭ ਅੰਤਰਿ ਮੰਤ." (ਭੈਰ ਕਬੀਰ) ਮਣਿਪੂਰ ਚਕ੍ਰ ਦੇ ਵਿੱਚ ਜਿਸ ਦਾ ਮੰਤ੍ਰ ਜਪੀਦਾ ਹੈ.


ਇਸਤ੍ਰੀਆਂ ਦੇ ਦ੍ਵਾਦਸ਼ (ਬਾਰਾਂ) ਅੰਗਾਂ ਦੇ ਗਹਿਣੇ:-#੧. ਸਿਰਭੂਸਣ, ੨. ਮਸ੍ਤਕਭੂਸਣ, ੩. ਨਾਸਿਕਾਭੂਸਣ, ੪. ਕੰਠਭੂਸਣ, ੬. ਕੰਨਾਂ ਦੇ ਭੂਸਣ, ੮. ਪਹੁੰਚਿਆਂ ਦੇ ਭੂਸਣ, ੯. ਆਰਸੀ ਮੁੰਦ੍ਰੀ ਆਦਿ ਉਂਗਲਾਂ ਦੇ ਭੂਸਣ, ੧੦. ਕਟਿਭੂਸਣ, ੧੨. ਚਰਣਾਂ ਦੇ ਭੂਸਣ.#ਸ਼ੁਭਗੁਣ ਰੂਪ ਇਸਤ੍ਰੀਆਂ ਦੇ ਬਾਰਾਂ ਭੂਸਣ.#ਸੀਲ ਔ ਲਾਜ ਮਿਠਾਸ ਬਤਾਨ ਮੋ#ਤੈਸ ਦ੍ਰਿਢਾਈ ਸਧਰ੍‍ਮ ਮਯੂਸਨ,#ਸਾਧੁਤਾ ਔ ਪਤਿਵ੍ਰੱਤ ਅਦੋਸ ਮਿਤਾਈ#ਸਬੈ ਸੋਂ ਨ ਕਾਹੁਁ ਕੋ ਦੂਸਨ,#ਤੈਸ ਵਿਨੈ ਔ ਅਚਾਰ ਛਿਮਾ ਗੁਰੁ-#ਲੋਗਨ ਸੇਇਬੇ ਹੈ ਬਿਨ ਦੂਸਨ,#ਏਈ ਤਿਯਾਨ ਕੇ ਤੀਰਥ ਸੇ ਸੁਖ#ਕੀਰਤਿਕਾਰਿ ਦੁਆਦਸ ਭੂਸਨ,#ਦੇਖੋ, ਭੂਖਣ.


ਬਾਰਾਂ ਵਾਕ੍ਯ. ਦੇਖੋ, ਦ੍ਵਾਦਸ ਮਹਾਵਾਕ. "ਆਦਿ ਦੁਆਦਸ ਵਾਕ ਬਖਾਨੇ." (ਨਾਪ੍ਰ)


ਦੇਖੋ, ਦੁਆਦਸੀ.


ਮਜਹਬੀ ਬਾਰਾਂ ਚਿੰਨ੍ਹ- ਜਨੇਉ, ਮ੍ਰਿਗਚਰਮ, ਮੁੰਜ ਦੀ ਤੜਾਗੀ, ਕਮੰਡਲੁ, ਸ਼ਿਖਾ, ਇਹ ਪੰਚ ਬ੍ਰਹਮਾਚਾਰੀ ਦੀ ਮੁਦ੍ਰਾ.#ਤਿਲਕ, ਕੰਠੀ, ਤੁਲਸੀਮਾਲਾ, ਤਿੰਨ ਵੈਸਨਵ ਮੁਦ੍ਰਾ.#ਰੁਦ੍ਰਾਕ੍ਸ਼੍‍ਮਾਲਾ, ਤ੍ਰਿਪੁੰਤ੍ਰ, ਸ਼ੈਵ ਮੁਦ੍ਰਾ.#ਮੁਦ੍ਰਾ (ਮੁੰਦਾ) ਯੋਗੀਮੁਦ੍ਰਾ.#ਤ੍ਰਿਦੰਡ ਸੰਨ੍ਯਾਸੀਮੁਦ੍ਰਾ. "ਦੁਆਦਸਿਮੁਦ੍ਰਾ ਮਨੁ ਅਉਧੂਤਾ." (ਬਿਲਾ ਥਿਤੀ ਮਃ ੧) ਬਾਰਾਂ ਮੁਦ੍ਰਾ ਤੋਂ ਮਨ ਉਪਰਾਮ ਹੋਗਿਆ ਹੈ। ੨. ਦ੍ਵਾਦਸੀ ਤਿਥਿ ਵਿੱਚ "ਭੇਖਮੁਦ੍ਰਾ" (ਦਿਖਾਵੇ ਦੇ ਚਿੰਨ੍ਹਾਂ) ਤੋਂ ਮਨ ਵਿਰਕ੍ਤ ਹੋਗਿਆ ਹੈ.


ਸੰ. ਦ੍ਵਾਦਸ਼ੀ. ਚੰਦ੍ਰਮਾ ਦੇ ਪੱਖ ਦੀ ਬਾਰਵੀਂ ਤਿਥਿ. "ਦੁਆਦਸੀ ਦਇਆ ਦਾਨ ਕਰਿ ਜਾਣੈ." (ਬਿਲਾ ਥਿਤੀ ਮਃ ੧)