اُ توں شروع ہون والے پنجابی لفظاں دے معنےਹ

ਫ਼ਾ. [ہوشِیاری] ਹੋਸ਼ਯਾਰੀ. ਸੰਗ੍ਯਾ- ਚਤੁਰਾਈ. ਦਾਨਾਈ। ੨. ਸਾਵਧਾਨਤਾ.


[حُسین] ਹ਼ੁਸੈਨ. ਪੈਗੰਬਰ ਮੁਹ਼ੰਮਦ ਸਹਿਬ ਦੀ ਸੁਪੁਤ੍ਰੀ ਫਾਤਿਮਾ ਦੇ ਉਦਰ ਤੋਂ ਹਜਰਤ ਅਲੀ ਦਾ ਦੂਸਰਾ ਪੁਤ੍ਰ, ਜੋ ਮਦੀਨੇ ਵਿੱਚ ਸਨ ੬੨੫ (ਹਿਜਰੀ ੪) ਵਿੱਚ ਜਨਮਿਆ ਅਤੇ ਕਰਬਲਾ ਦੇ ਮਕਾਮ (ਜੋ ਬਗਦਾਦ ਤੋਂ ਸੱਠ ਮੀਲ ਦੱਖਣ ਪੱਛਮ ਦੀ ਸੰਨ੍ਹ ਵਿੱਚ ਹੈ) ਸੱਤਵੇਂ ਖਲੀਫਾ ਯਜ਼ੀਦ ਦੇ ਸੈਨਾਪਤਿ "ਸਿਮਰ" ਦੇ ਹੱਥੋਂ ਵਡੀ ਬੇਰਹਮੀ ਨਾਲ ੧੮. ਅਕਤਬੂਰ ਸਨ ੬੮੦ ਨੂੰ ਤਿੰਨ ਦਿਨ ਦਾ ਪਿਆਸਾ ਮਾਰਿਆ ਗਿਆ.#ਝਗੜੇ ਦਾ ਕਾਰਣ ਇਹ ਸੀ ਕਿ ਕੂਫੇ ਦੇ ਆਦਮੀਆਂ ਨੇ ਹੁਸੈਨ ਨਾਲ ਗੁਪਤ ਗੱਲ ਕਰਕੇ ਉਸ ਨੂੰ ਖ਼ਲਾਫ਼ਤ ਦੇਣ ਲਈ ਬੁਲਾਇਆ. ਦਮਿਸ਼ਕਪਤੀ ਖਲੀਫਾ ਯਜ਼ੀਦ ਨੇ ਭੇਦ ਮਲੂਮ ਕਰਕੇ ਆਪਣੀ ਫੌਜ ਹੁਸੈਨ ਦੇ ਵਿਰੁੱਧ ਭੇਜੀ. ਹੁਸੈਨ ਲੜਨਾ ਨਹੀਂ ਚਾਹੁੰਦਾ ਸੀ, ਪਰ ਯਜ਼ੀਦ ਦੇ ਫੌਜੀਆਂ ਨੇ ਮੱਲੋ ਮੱਲੀ ਉਸ ਤੇ ਹਮਲਾ ਕੀਤਾ. ਇਹ ਸਾਰਾ ਝਗੜਾ ਮੁਹੱਰਮ ਦੀ ਪਹਿਲੀ ਤਾਰੀਖ ਤੋਂ ਦਸਵੀਂ ਤਕ ਰਹਿਆ. ਦਸਵੀਂ ਨੂੰ ਹੁਸੈਨ ਮਾਰਿਆ ਗਿਆ. ਇਸੇ ਲਈ ਸ਼ੀਅ਼ਹ (ਸ਼ੀਆ) ਲੋਕ ਇਹ ਦਸ ਦਿਨ ਵਡੇ ਸ਼ੋਕ ਦੇ ਮਨਾਉਂਦੇ ਹਨ. ਦੇਖੋ, ਹਸਨ ਅਤੇ ਸੱਯਦ.


ਇੱਕ ਲਹੌਰ ਦਾ ਫਕੀਰ, ਜਿਸ ਨੂੰ ਸ਼ਾਹ ਹੁਸੈਨ ਭੀ ਆਖਦੇ ਹਨ. ਦੇਖੋ, ਕਾਨ੍ਹਾ.