اُ توں شروع ہون والے پنجابی لفظاں دے معنےਸ

ਇੱਕ ਛੰਦ ਜਿਸ ਦੇ ਪ੍ਰਤਿ ਚਰਣ ਰ ਜ ਗ, , , , ਹੁੰਦਾ ਹੈ.#ਉਦਾਹਰਣ-#ਧਗਾਰ ਕੈ ਗੁਰੂ ਗਿਰਾ। ਕਾਮ ਕ੍ਰੋਧ ਤੈਂ ਫਿਰਾ।#ਸ਼ਾਂਤਚਿੱਤ ਹਨਐ ਰਹ੍ਯੋ। ਲਾਭ ਦੇਹ ਕੋ ਲਹ੍ਯੋ।।#(ਅ) ਦਸਮਗ੍ਰੰਥ ਵਿੱਚ "ਪ੍ਰਮਾਣਿਕਾ." ਦਾ ਹੀ ਨਾਉਂ ਸਮਾਨਿਕਾ ਆਇਆ ਹੈ. ਅਰਥਾਤ ਪ੍ਰਤਿ ਚਰਣ ਜ ਰ ਲ ਗ, , , , .#ਉਦਾਹਰਣ-#ਨਰੇਸ ਸੰਗ ਕੈਦਏ। ਪ੍ਰਬੀਨ ਬੀਨਕੈ ਲਏ।#ਸਨੱਧ ਬੱਧ ਹਨਐ ਚਲੇ। ਸੁਬੀਰ ਬੀਰਹਾ ਭਲੇ।। (ਰਾਮਾਵ)


ਦੇਖੋ, ਮੱਲਿਕਾ.


ਦੇਖੋ, ਸਮਾਨ.


ਸਮਾਨ ਹੈ. ਸਮਾਨ ਹਨ. ਦੇਖੋ, ਸਮਾਨ. "ਰਵਿ ਸਸਿ ਏਕੋ ਗ੍ਰਿਹਿ ਉਦਿਆਨੈ। ਕਰਣੀ ਕੀਰਤਿ ਕਰਮ ਸਮਾਨੈ।।" (ਗਉ ਅਃ ਮਃ ੧) ਇੜਾ ਪਿੰਗਲਾ, ਘਰ ਅਤੇ ਜੰਗਲ ਉਸ ਲਈ ਇੱਕੋ ਹਨ, ਸਾਧਾਰਣ ਕਰਮ ਅਤੇ ਜਸ ਵਾਲੀ ਕਰਣੀ ਸਮਾਨ ਹੈ.


ਸੰ. ਸਮਾਪ੍ਤ. ਵਿ- ਖਤਮ ਹੋਇਆ। ੨. ਸੰ- ਆਪ੍ਤ. ਚੰਗੀ ਤਰਾਂ ਪਹੁਁਚਿਆ.


ਸੰ. ਸਮਾਪ੍ਤਿ. ਸੰਗ੍ਯਾ- ਭੋਗ. ਖ਼ਾਤਿਮਾ। ੨. ਪ੍ਰਾਪਤੀ. ਹਾਸਿਲ ਹੋਣ ਦਾ ਭਾਵ.


ਦੇਖੋ, ਸਮਾਇ। ੨. ਰਾਜ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਮਾਨਸਾ ਵਿੱਚ ਇੱਕ ਪਿੰਡ, ਜਿਸ ਨੂੰ ਲੋਕ "ਸਮ੍ਹਾ" ਭੀ ਸਦਦੇ ਹਨ. ਇਸ ਪਿੰਡ ਤੋਂ ਚੜ੍ਹਦੇ ਪਾਸੇ ੧. ਫਰਲਾਂਗ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਖੀਵਾ ਕਲਾਂ ਤੋਂ ਆ ਰਹੇ ਸਨ ਤਾਂ ਇੱਥੇ ਖ਼ਬਰ ਪੁੱਜੀ ਕਿ ਪੇਸ਼ਾਵਰ ਦੇ ਇਲਾਕੇ ਦੀ ਸੰਗਤਿ ਆਨੰਦਪੁਰ ਤੋਂ ਹੁੰਦੀ ਹੋਈ ਦਰਸ਼ਨ ਲਈ ਆ ਰਹੀ ਹੈ, ਤਾਂ ਗੁਰੂ ਜੀ ਇੱਥੇ ਹੀ ਇੱਕ ਵਣ ਕਰੀਰ ਦੇ ਹੇਠਾਂ ਆਸਣ ਵਿਛਾਕੇ ਬੈਠ ਗਏ.#ਸੰਗਤਿ ਨੇ ਮੇਵੇ ਅਤੇ ਅਨੇਕ ਪਦਾਰਥ ਗੁਰੂ ਜੀ ਦੀ ਭੇਟਾ ਕੀਤੇ. ਦਰਸ਼ਨ ਕਰਕੇ ਅਤੇ ਉਪਦੇਸ਼ ਸੁਣਕੇ ਨਿਹਾਲ ਹੋਏ. ਇੱਥੇ ਮੰਦਿਰ ਤੇ ਰਹਾਇਸ਼ੀ ਮਕਾਨ ਪੱਕੇ ਬਣੇ ਹੋਏ ਹਨ. ਪੁਜਾਰੀ ਨਾਮਧਾਰੀਆ ਸਿੰਘ ਹੈ. ਗੁਰੁਦ੍ਵਾਰੇ ਨਾਲ ੪੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਰੇਲਵੇ ਸਟੇਸ਼ਨ ਨਰਿੰਦ੍ਰਪੁਰਾ ਤੋਂ ਉਤਰ ਦਿਸ਼ਾ ੯. ਮੀਲ ਦੇ ਕਰੀਬ ਕੱਚਾ ਰਸਤਾ ਹੈ.