ਸੰ. ਸੰਗ੍ਯਾ- ਬ੍ਰਹ੍ਮਾ ਦਾ ਮਾਨਸਪੁਤ੍ਰ ਇੱਕ ਰਿਖੀ, ਜਿਸ ਦੀ ਸਪ੍ਤ (ਸੱਤ) ਰਿੱਖੀਆਂ ਵਿੱਚ ਗਿਣਤੀ ਹੈ. ਇਸ ਦੀ ਇਸਤ੍ਰੀ ਦਾ ਨਾਉਂ ਅਨੁਸੂਯਾ ਹੈ. ਇਸ ਦੇ ਪੁਤ੍ਰ ਦੱਤਾਤ੍ਰੇਯ, ਦੁਰਵਾਸਾ ਅਤੇ ਸੋਮ ਲਿਖੇ ਹਨ. "ਪੁਨ ਭਏ ਅਤ੍ਰਿ ਰਿਖਿ ਮੁਨਿ ਮਹਾਨ। ਦਸਚਾਰਚਾਰ ਵਿਦਿ੍ਯਾਨਿਧਾਨ." (ਦੱਤਾਵ) ੨. ਦੇਖੋ, ਅਤ੍ਰੀ। ੩. ਸੰ. अतृ. ਵਿ- ਖਾਣ ਵਾਲਾ. ਭਕ੍ਸ਼੍ਕ.
nan
nan
ਸੰਗ੍ਯਾ- ਅਤ੍ਰਿ ਦਾ ਪੁਤ੍ਰ ਦੱਤਾਤ੍ਰੇਯ। ੨. ਦੁਰਵਾਸਾ। ੩. ਸੋਮ.
ਸੰ. अतृप्त. ਵਿ- ਨਾ ਰੱਜਿਆ ਹੋਇਆ. ਭੁੱਖਾ। ੨. ਸੰਤੋਖ ਰਹਿਤ. ਲੋਭੀ.
ਤ੍ਰਿਪਤਿ ਦੇ ਵਿਰੁੱਧ. ਦੇਖੋ, ਅਤਿਪਤਿ.
ਦੇਖੋ, ਅਤ੍ਰਿ। ੨. ਅਸ੍ਤ੍ਰਿਨ ਦਾ ਸੰਖੇਪ. ਸ਼ਸਤ੍ਰਧਾਰੀ. ਅਸ੍ਤ੍ਰ ਰੱਖਣ ਵਾਲਾ. "ਯੁੱਧਵੇਤਾ ਅਤਿ ਅਤ੍ਰੀ." (ਪਾਰਸਾਵ)
ਵਿ- ਤਰੰਗ ਰਹਿਤ. ਸ਼ਾਂਤ. ਠਹਿਰਿਆ ਹੋਇਆ. "ਅਤ੍ਰੰਗਸ੍ਚ" (ਗ੍ਯਾਨ) ੨. ਅੰਤਰੰਗ. ਅੰਦਰ ਦਾ. ਭੀਤਰੀ। ੩. ਦਿਲੀ. ਜਿਗਰੀ.
ਵ੍ਯ- ਅਬ. ਹੁਣ। ੨. ਇਸ ਪਿੱਛੋਂ। ੩. ਪ੍ਰਾਚੀਨ ਹਿੰਦੂ ਰਿਖੀਆਂ ਦਾ ਮੰਨਿਆ ਹੋਇਆ ਮੰਗਲ ਪ੍ਰਗਟ ਕਰਨ ਵਾਲਾਸ਼ਬਦ.#"ओद्ङ्करश्नाथ शब्दश्न द्बावेती त्रञ्चलः चुण।#कणठ भित्वा विनियोनौं तेन माङ्कलिका बुधौ.च्च्#(ਦੇਖੋ, ਬ੍ਰਹਮਸੂਤ੍ਰਾਂ ਦੀ ਭਾਮਤੀ ਵ੍ਯਾਖ੍ਯਾ ਅਤੇ ਸਾਂਖ੍ਯਵਚਨ ਭਾਸ਼੍ਯ)#ਦੇਖੋ, ਵੈਸ਼ੇਸਿਕ ਸ਼ਾਸਤ੍ਰ ਦੇ ਮੁੱਢ अथानो धर्म्म व्याख्या- स्यामः - ਅਤੇ ਵੇਦਾਂਤ ਦਰਸ਼ਨ ਦੇ ਆਦਿ- अथानो वख- जिज्ञासा. ਦੇਖੋ, ਆਥਿ ਅਤੇ ਸੁਅਸਤਿ। ੪. ਦੇਖੋ, ਅਥਿ ੨.
ਵਿ- ਜੋ ਥਕੇ ਨਾ। ੨. ਅਖੰਡ. ਇੱਕਰਸ ਨਿਰੰਤਰ. "ਅਹਿਨਿਸ ਦੀਵਾ ਬਲੈ ਅਥਕ." (ਰਾਮ ਮਃ ੧)