nan
ਸੰ. ਅਤਿਥੇਸ਼. ਸੰਗ੍ਯਾ- ਕਰਤਾਰ. ਜੋ ਅਤਿਥੀਆਂ ਦਾ ਸ੍ਵਾਮੀ ਹੈ. "ਸੋ ਤੋ ਨ ਡੰਡੋਤ ਅਸਟਾਂਗ ਅਥਤੀਸ ਕੋ." (ਅਕਾਲ)
ਸੰ. ਅਸ੍ਤਮਨ. ਸੰਗ੍ਯਾ- ਅਸ੍ਤ ਹੋਣਾ. ਛਿਪਣਾ. ਗ਼ਰੂਬ ਹੋਣਾ. ਦੇਖੋ, ਆਥਣ.
ਅਥਰਵ ਦਾ ਸੰਖੇਪ. "ਅਥਰ ਬੇਦ ਪਠ੍ਯੰ." (ਵਿਚਿਤ੍ਰ)
nan
ਸ. ਅਥਰ੍ਵ. ਸੰਗ੍ਯਾ- ਚੌਥਾ ਵੇਦ. ਇਸ ਦਾ ਨਾਉਂ ਬ੍ਰਹਮਵੇਦ ਭੀ ਹੈ. ਦੇਖੋ, ਵੇਦ। ੨. ਇੱਕ ਰਿਖੀ, ਜਿਸ ਦ੍ਵਾਰਾ ਚੌਥਾ ਵੇਦ ਪ੍ਰਗਟ ਹੋਇਆ ਹੈ. ਦੇਖੋ, ਅਥਰਵਨ.
ਦੇਖੋ, ਅਥਰਬ ਅਤੇ ਅਥਰਬਨ.
ਸੰ. अथर्वणि. ਸੰਗ੍ਯਾ- ਅਥਰਵ ਵੇਦ ਦਾ ਗ੍ਯਾਤਾ. ਪੰਡਿਤ। ੨. ਅਥਰਵ ਵੇਦ ਅਨੁਸਾਰ ਜੱਗ ਆਦਿ (ਯਗ੍ਯਾਦਿਕ) ਕਰਮ ਕਰਾਉਣ ਵਾਲਾ ਰਿਤ੍ਵਜ.
nan
ਸੰ. ਅਥਰ੍ਵਨ. ਸੰਗ੍ਯਾ- ਚੌਥਾ ਵੇਦ. ਦੇਖੋ, ਵੇਦ। ੨. ਇੱਕ ਰਿਖੀ, ਜਿਸ ਦਾ ਜ਼ਿਕਰ ਰਿਗਵੇਦ ਵਿੱਚ ਦੇਖੀਦਾ ਹੈ. ਇਸ ਨੂੰ ਬ੍ਰਹਮਾ ਦਾ ਪੁਤ੍ਰ ਲਿਖਿਆ ਹੈ. ਇਸ ਦੀ ਔਲਾਦ ਦੇ ਬ੍ਰਾਹਮਣ ਅਥਰਵਨ ਕਹਾਉਂਦੇ ਹਨ, ਜੋ ਯਗ੍ਯਾਦਿਕ ਕਰਮ ਕਰਾਉਣ ਵਿੱਚ ਆਪਣੇ ਤਾਈਂ ਸ਼ਿਰੋਮਣਿ ਮੰਨਦੇ ਹਨ. "ਭਾਰ ਅਥਰਬਨ ਗੁਰੁਮੁਖ ਤਾਰਾ." (ਭਾਗੁ) ਗੁਰੁਮੁਖਾਂ ਨੇ ਕਰਮਕਾਂਡੀਆਂ ਦਾ ਬੋਝਾ ਸਿਰੋਂ ਉਤਾਰ ਦਿੱਤਾ ਹੈ.
nan