ਸੰਗ੍ਯਾ- ਛੋਟਾ ਦਰਵਾਜ਼ਾ. ਤਾਕੀ। ੨. ਬਜਰਿਅ਼ਹ. ਮਅ਼ਰਫ਼ਤ. "ਪਾਈਐ ਗੁਰੂ ਦੁਆਰੀ." (ਸੋਰ ਮਃ ੫)
ਦੇਖੋ, ਦੁਆਰ.
ਵ੍ਯ- ਦੇਖੋ, ਦੁਆਰਾ ੩। ੨. ਭਾਂਤ (ਪ੍ਰਕਾਰ) ਸੇ. ਢੰਗ ਨਾਲ. "ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ." (ਵਾਰ ਬਿਲਾ ਮਃ ੩)
ਸੰਗ੍ਯਾ- ਦੀਵਾਰ. ਕੰਧ। ੨. ਫ਼ਾ. [دُوال] ਦੁਵਾਲ. ਚਮੜੇ ਦਾ ਤਸਮਾ. "ਦੁਆਲ ਪਾਰੰ ਪਧਾਰੰ." (ਵਿਚਿਤ੍ਰ) ਦੇਖੋ, ਚਿਲਤਾ। ੩. ਬਾਜ਼ ਦੇ ਪੈਰੀਂ ਪਾਇਆ ਚਮੜੇ ਦਾ ਤਸਮਾ। ੪. ਤਲਵਾਰ, ਜੋ ਬਹੁਤ ਚਮਕੀਲੀ ਹੋਵੇ। ੫. ਨਗਾਰਾ ਬਜਾਉਣ ਦੀ ਚੰਮ ਦੀ ਬੱਧਰੀ। ੬. ਛਲ. ਕਪਟ.
ਦੁਵਾਲਭਾਥਾ. ਸੰਗ੍ਯਾ- ਚੰਮ ਦੀ ਦੁਵਾਲ (ਬੱਧਰੀ), ਜਿਸ ਨਾਲ ਭੱਥਾ (ਤੀਰਕਸ਼) ਬੰਨ੍ਹਿਆ ਹੋਵੇ.
ਸੰਗ੍ਯਾ- ਗਿਰਦਾ. ਘੇਰਾ। ੨. ਦੇਵਾਲਯ. ਦੇਵਤਾ ਦਾ ਮੰਦਿਰ.
nan