اُ توں شروع ہون والے پنجابی لفظاں دے معنےਵ

ਦੇਖੋ, ਬਿਕ੍ਰਮਸਿੰਘ.


ਸੰ. ਸੰਗ੍ਯਾ- ਅੱਗੇ ਵਧਣ ਦੀ ਕ੍ਰਿਯਾ। ੨. ਉਲੰਘਣਾ। ੩. ਹਮਲਾ (ਹੱਲਾ) ਕਰਨਾ. ਧਾਵਾ.


ਵਿ- ਵਿਕ੍ਰਮਾਦਿਤ੍ਯ ਦਾ. ਜੈਸੇ ਵਿਕ੍ਰਮੀ ਸੰਮਤ. ਦੇਖੋ, ਵਿਕ੍ਰਮਾਦਿਤ੍ਯ। ੨. ਪਰਾਕ੍ਰਮੀ. ਉਤਸਾਹੀ। ੩. ਸੰਗ੍ਯਾ- ਸ਼ੇਰ. ਸਿੰਹ.


ਦੇਖੋ, ਵਿਕ੍ਰਮਾਦਿਤ੍ਯ. ਇਸ ਗ੍ਰੰਥ ਵਿੱਚ ਵਿਕਰਮੀ ਸੰਵਤ ਲਈ "ਸੰਮਤ" ਸ਼ਬਦ ਵਰਤਿਆ ਹੈ.


ਸੰ. ਵੇਚਣਾ. ਵੇਚਣ ਦੀ ਕ੍ਰਿਯਾ. ਵਪਾਰ. ਦੇਖੋ, ਕ੍ਰਯ.


ਸੰ. विकृत. ਵਿ- ਵਿਕਾਰ ਨੂੰ ਪ੍ਰਾਪਤ ਹੋਇਆ। ੨. ਰੋਗ ਯੁਕ੍ਤ. ਰੋਗੀ। ੩. ਮੈਲ ਸਹਿਤ. ਮੈਲਾ ਕੁਚੈਲਾ। ੪. ਸੰਗੀਤ ਅਨੁਸਾਰ ਜੋ ਸੁਰ ਸ਼ੁੱਧ ਨਹੀਂ, ਆਪਣੇ ਅਸਲ ਥਾਂ ਤੋਂ ਉੱਚਾ ਜਾਂ ਨੀਵਾਂ.


ਸੰਗ੍ਯਾ- विकृति. ਬਿਗਾੜ. ਵਿਕਾਰ। ੨. ਰੋਗ। ੩. ਘਬਰਾਹਟ.


ਵਿਕ੍ਰਯ ਕਰਨ ਦੀ ਕ੍ਰਿਯਾ. ਖਰੀਦ ਫਰੋਖ਼ਤ. ਲੈਣ ਦੇਣ.


ਸਿੰਧੀ. ਸੰਗ੍ਯਾ- ਕ਼ਦਮ. ਡਿੰਘ. ਡਗ. "ਇਕ ਵਿਖ ਨ ਚਲਹਿ ਸਾਥਿ." (ਗਉ ਵਾਰ ੨. ਮਃ ੫) "ਜੇ ਇਕ ਵਿਖ ਅਗਾਹਾਂ ਭਰੇ, ਤਾਂ ਦਸ ਵਿਖਾਂ ਪਿਛਾਹਾਂ ਜਾਇ." (ਮਃ ੪. ਵਾਰ ਸਾਰ) ੨. ਸੰ. ਵਿਨਕਟਾ। ੩. ਸੰ. ਵਿਸ. ਸੰਗ੍ਯਾ- ਜ਼ਹਿਰ. "ਵਿਖ ਵਿਚਿ ਅੰਮ੍ਰਿਤੁ ਪ੍ਰਗਟਿਆ." (ਮਃ ੩. ਵਾਰ ਸੋਰ) ਸਿੰਧੀ. ਵਿਖੁ। ੪. ਜਲ। ੫. ਕਮਲ ਦੀ ਡੰਡੀ। ੬. ਕੌਲਫੁੱਲ ਦੀ ਤਰੀ.