اُ توں شروع ہون والے پنجابی لفظاں دے معنےਖ

ਕ੍ਰਿ- ਖੱਟਣਾ. ਕਮਾਉਣਾ. ਲਾਭ ਲੈਣਾ. "ਜਾ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ." (ਸ. ਫਰੀਦ) "ਸਤਿ ਕੈ ਖਟਿਐ ਦੁਖ ਨਹੀ ਪਾਇਆ." (ਆਸਾ ਮਃ ੫)


ਕ੍ਰਿ- ਕਮਾਉਣਾ. ਲਾਭ ਲੈਣਾ.


ਇਹ ਅਠਾਰਾਂ ਮਾਤ੍ਰਾ ਦਾ ਤਾਲ ਹੈ. ਇਸ ਦਾ ਬੋਲ ਹੈ- ਧਾ ਤ੍ਰਿਕ ਧਿੰ ਧਿੰ, ਧਾ ਧਾ ਧਿੰ ਧਿੰ, ਧਾ ਧਾ ਤਿ ਟਾ, ਧਿੰ ਧਿੰ, ਧਾ ਧਗ, ਨ ਧਾ ਤ੍ਰਿਕ.


ਤੁਰਸ਼ੀ (ਖਟਿਆਈ) ਨਾਲ ਮਿਲਿਆ ਖਟਰਸ ਦਾ ਸਵਾਦ. ਜੈਸੇ- ਖਟਮਿਠਾ, ਨਮਕੀਨਖੱਟਾ ਆਦਿ.


ਖਟਤੁਰਸ਼ਤਾ. ਦੇਖੋ, ਖਟਤੁਰਸ਼. "ਖਟਤੁਰਸੀ ਮੁਖਿ ਬੋਲਣਾ. (ਸ੍ਰੀ ਮਃ ੧)


षड्दर्शान ਛੀ ਦਰਸ਼ਨ ਛੀ. ਸ਼ਾਸਤ੍ਰ. ਦੇਖੋ, ਖਟਸਾਸਤ੍ਰ. "ਚਾਰ ਬੇਦ ਖਟਦਰਸ ਸਮਾਸੀ." (ਵਾਰ ਮਾਰੂ ੨. ਮਃ ੫) ਚਾਰਵੇਦ ਅਤੇ ਖਟ ਸ਼ਾਸਤ੍ਰ ਲੈ ਹੋ ਜਾਣਗੇ. "ਖਟਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) ੨. ਕਈ ਆਪਣੀ ਕਲਪਨਾ ਅਨੁਸਾਰ ਖਟਦਰਸ਼ਨ ਇਹ ਆਖਦੇ ਹਨ- ਜੋਗੀ, ਜੰਗਮ, ਜੈਨੀ, ਸੰਨ੍ਯਾਸੀ, ਵੈਰਾਗੀ ਅਤੇ ਮਦਾਰੀ. ਪਰੰਤੂ ਇਹ ਪਰਮਾਣੀਕ (ਪ੍ਰਾਮਾਣਿਕ) ਬਾਤ ਨਹੀਂ ਹੈ. ਜੇ ਵਿਚਾਰਕੇ ਦੇਖੀਏ, ਤਦ ਕੋਈ ਭੀ ਛੀ ਸ਼ਾਸਤ੍ਰ ਅਥਵਾ ਉਨ੍ਹਾਂ ਦਾ ਮਤ ਧਾਰਣ ਵਾਲੇ ਖਟਦਰਸਨ ਕਹੇ ਜਾ ਸਕਦੇ ਹਨ.


ਦੇਖੋ, ਦੇਵ ਖਟਕ.


ਦੇਖੋ, ਖਟਣਾ। ੨. ਦੇਖੋ, ਤਟਨ.


ਛੀ ਨੇਮਿ ਦੇ ਧਾਰਣ ਵਾਲਾ ਚਕ੍ਰ. ਖਟਚਕ੍ਰ. ਦੇਖੋ, ਨੇਮਿ. "ਖਟਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ." (ਗਉ ਕਬੀਰ) ਛੀ ਚਕ੍ਰਾਂ ਵਾਲੀ ਕੋਠੜੀ ਸ਼ਰੀਰ. ਦੇਖੋ, ਖਟਚਕ੍ਰ। ੨. ਖਟ ਕਰਮਾਂ ਦੇ ਕਰਨ ਦਾ ਨਿਯਮ. ਦੇਖੋ, ਖਟਕਰਮ.