اُ توں شروع ہون والے پنجابی لفظاں دے معنےਗ

ਕ੍ਰਿ- ਚੂਨੇ ਨਾਲ ਜੜਨਾ। ੨. ਜੋੜਨਾ. ਮਿਲਾਉਣਾ. "ਬਚਨ ਚੀਨ ਤਾਮੈ ਗਚੌਂ" (ਚੰਡੀ ੧) "ਪ੍ਰਭਾ ਕਰਤਾਰ ਇਹੀ ਮੈ ਗਚੀ ਹੈ." (ਕ੍ਰਿਸਨਾਵ)


ਫ਼ਾ. [گچ] ਸੰਗ੍ਯਾ- ਚੂਨਾ. ਇੱਟ ਪੱਥਰ ਆਦਿ ਦੀ ਚਿਣਾਈ ਦਾ ਮਸਾਲਾ। ੨. ਪੱਕੀ ਚਿਣਾਈ ਦੀਆਂ ਕੰਧਾਂ ਅਤੇ ਡਾਟਦਾਰ ਛੱਤਾਂ ਨੂੰ ਅੰਦਰੋਂ ਸੁੰਦਰ ਅਤੇ ਬਾਹਰੋਂ ਮਜ਼ਬੂਤ ਬਣਾਉਣ ਲਈ ਇੱਕ ਲੇਪ (ਪਲਸਤਰ- plaster) ਤਿਆਰ ਕੀਤਾ ਜਾਂਦਾ ਹੈ, ਜੋ ਗਚ ਕਹਾਉਂਦਾ ਹੈ ਇਹ ਬਹੁਤ ਪੁਰਾਣੇ ਸਮਿਆਂ ਤੋਂ ਵਰਤੀਂਦਾ ਆਉਂਦਾ ਹੈ, ਅਰ ਇਸ ਵਿੱਚ ਜੋ ਵਸਤਾਂ ਜਿਸ ਮਿਕਦਾਰ ਵਿੱਚ ਮਿਲਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਪਤਾ ਚਲਦਾ ਹੈ ਕਿ ਇਹ ਕਈ ਪ੍ਰਕਾਰ ਦਾ ਹੁੰਦਾ ਹੈ. ਦੀਵਾਰਾਂ ਦੀ ਅੰਦਰੂਨੀ ਸ਼ੋਭਾ ਲਈ ਜੋ ਗਚ ਤਿਆਰ ਹੁੰਦਾ ਹੈ ਉਸ ਵਿੱਚ ਬਹੁਤ ਬਰੀਕ ਰੇਤਾ, ਸੰਗਮਰਮਰ ਦਾ ਚੂਰਨ ਅਤੇ ਖ਼ਾਸ ਤਰਾਂ ਦਾ ਚੂਨਾ (Gypsum) ਪੈਂਦਾ ਹੈ. ਬਾਹਰ ਵਰਤਣ ਲਈ ਗਚ ਇਤਨਾ ਸ਼ੁੱਧ ਅਰ ਸੂਖਮ ਨਹੀਂ ਹੁੰਦਾ, ਪਰ ਇਹ ਭੀ ਐਸਾ ਹੁੰਦਾ ਹੈ ਕਿ ਅਗਰ ਲੇਪ ਨੂੰ ਸੁਕਾਕੇ ਚੰਗੀ ਤਰਾਂ ਘੋਟਿਆ ਜਾਵੇ ਤਾਂ ਸੰਗਮਰਮਰ ਦੀ ਆਭਾ ਦੇਂਦਾ ਹੈ. ਅੱਜ ਕਲ੍ਹ ਇਸ ਦੀ ਤਿਆਰੀ ਵਿੱਚ ਸੀਮੈਂਟ ਵਗੈਰਾ ਦਾ ਭੀ ਇਸਤਾਮਾਲ ਹੁੰਦਾ ਹੈ, ਰੇਤ ਅਤੇ ਬਰੀਕ ਚੂਨੇ ਨਾਲ ਮਿਸ਼੍ਰਿਤ ਪਲਾਸਟਰ ਆਵ ਪੈਰਿਸ (Plaster of Paris) ਦੇ ਤੀਜੇ ਪੋਚ ਨੂੰ ਭੀ ਗਚ ਆਖਦੇ ਹਨ. ਗਚ ਦੀ ਇੱਕ ਹੋਰ ਕਿਸਮ ਭੀ ਹੈ ਜਿਸ ਵਿੱਚ ਕਿਸੀ ਕਦਰ ਵਾਲ ਭੀ ਰਲਾਏ ਜਾਂਦੇ ਹਨ. ਗਚ ਅਤਿ ਕਰੜਾ, ਪਧਰਾ ਤੇ ਕੂਲਾ ਹੁੰਦਾ ਹੈ. "ਘਰ ਗਚ ਕੀਤੇ ਬਾਗੇ ਬਾਗ." (ਵਾਰ ਸਾਰ ਮਃ ੧) "ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ." (ਬਸੰ ਮਃ ੧) ੩. ਦੇਖੋ, ਗੱਚ.; ਦੇਖੋ, ਗਚ.


ਦੇਖੋ, ਗੱਛ.


ਸੰ. गच्छ ਇਹ ਸ਼ਬਦ ਗਮ (गम् ) ਧਾਤੁ ਤੋਂ ਹੈ, ਜਿਸ ਦਾ ਅਰਥ ਜਾਣਾ ਹੈ। ੨. ਸੰਗ੍ਯਾ- ਵ੍ਰਿਕ੍ਸ਼ (ਬਿਰਛ) ਦਰਖ਼ਤ। ੩. ਜੈਨੀ ਸਾਧੂਆਂ ਦਾ ਗਰੋਹ (ਝੁੰਡ). ੪. ਬੁਛਾੜ. ਵਾਛੜ. "ਪਰੀ ਗੱਛ ਤੀਰੰ." (ਚੰਡੀ ੨)


ਕ੍ਰਿ- ਜਾਣਾ. ਗਮਨ. "ਗਛੇਣ ਨੈਣ ਭਾਰੇਣ." (ਗਾਥਾ) ਦੇਖੋ, ਗੱਛ ਅਤੇ ਨੈਣਭਾਰ.


ਸੰ. गज् ਧਾ- ਮਦ ਨਾਲ ਸ਼ਬਦ ਕਰਨਾ। ੨. ਸੰਗ੍ਯਾ- ਹਾਥੀ, ਜੋ ਮਦ ਨਾਲ ਗਰਜਦਾ ਹੈ. "ਕੋਪ ਭਰ੍ਯੋ ਗਜ ਮੱਤ ਮਹਾਂ ਭਰ ਸੁੰਡ ਲਏ ਭਟ ਸੁੰਦਰ ਸੋਊ." (ਕ੍ਰਿਸਨਾਵ) ੩. ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ੍ਰਾਪ ਨਾਲ ਹਾਥੀ ਬਣ ਗਿਆ. ਇਸ ਨੂੰ ਵਰੁਣ ਦੇ ਤਲਾਉ ਵਿੱਚ ਤੇਂਦੂਏ ਨੇ ਗ੍ਰਸਲੀਤਾ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਰਤਾਰ ਅੱਗੇ ਅਰਦਾਸ ਕੀਤੀ, ਜਿਸ ਪੁਰ ਗਜ ਦੇ ਬੰਧਨ ਕੱਟੇ ਗਏ. ਦੇਖੋ, ਭਾਗਵਤ ਸਕੰਧ ੮, ਅਃ ੨. "ਗਜ ਕੋ ਤ੍ਰਾਸ ਮਿਟਿਓ ਜਿਹ ਸਿਮਰਤ." (ਗਉ ਮਃ ੯) ਦੇਖੋ, ਗਜੇਂਦ੍ਰ। ੪. ਗਣੇਸ਼. "ਕਹੁ ਗੁਰ ਗਜ ਸਿਵ ਸਭਕੋ ਜਾਨੈ." ਜੋ ਮਹਿਖਾਸੁਰ ਦਾ ਪੁਤ੍ਰ ਸੀ. ਗਜਾਸੁਰ. ਇਹ ਪਹਿਲੇ ਜਨਮ ਵਿੱਚ ਮਹੇਸ਼ ਰਾਜਾ ਸੀ. ਨਾਰਦ ਦੇ ਸ੍ਰਾਪ ਨਾਲ ਇਸ ਨੂੰ ਹਾਥੀ ਦਾ ਜਨਮ ਮਿਲਿਆ. ਦੇਵਤਿਆਂ ਦਾ ਦੁੱਖ ਦੂਰ ਕਰਨ ਲਈ ਸ਼ਿਵ ਨੇ ਗਜ ਨੂੰ ਮਾਰਿਆ ਅਤੇ ਉਸ ਦੀ ਖੱਲ ਆਪਣੇ ਸ਼ਰੀਰ ਪੁਰ ਪਹਿਰੀ. ਦੇਖੋ, ਸਕੰਦਪੁਰਾਣ, ਗਣੇਸ਼ਖੰਡ, ਅਃ ੧੦।#੬. ਸੁਗ੍ਰੀਵ ਦਾ ਇੱਕ ਮੰਤ੍ਰੀ। ੭. ਅਠਤਾਲੀ ਉਂਗਲ ਦੀ ਇੱਕ ਮਿਣਤੀ. ਦੇਖੋ, ਫ਼ਾ. [گز] ਗਜ਼. "ਮਨੁ ਮੇਰੋ ਗਜੁ ਜਿਹਵਾ ਮੇਰੀ ਕਾਤੀ." (ਆਸਾ ਨਾਮਦੇਵ) ਗਜ਼ ਦਾ ਮਾਪ ਬਹੁਤ ਬਦਲਦਾ ਰਿਹਾ ਹੈ ਅਤੇ ਹੁਣ ਭੀ ਕਈ ਭੇਦ ਹਨ, ਪਰ ਬਹੁਤ ਕਰਕੇ ਪ੍ਰਚਲਿਤ ਗਜ਼ ੧੬. ਗਿਰੇ ਅਥਵਾ ੩੬ ਇੰਚ ਦਾ ਹੈ. ਗਜ ਦਾ ਪ੍ਰਮਾਣ ਦੋ ਹੱਥ ਭੀ ਪੰਜਾਬ ਵਿੱਚ ਹੈ। ੮. ਸਰੰਦਾ ਸਾਰੰਗੀ ਆਦਿ ਬਜਾਉਣ ਲਈ ਵਾਲਾਂ ਦਾ ਕਮਾਨਚਾ ਅਤੇ ਬੰਦੂਕ ਕਸਣ ਜਾਂ ਸਾਫ ਕਰਣ ਦਾ ਸਰੀਆ. "ਛਣਕੰਤ ਲਗਤ ਗਜ ਫੇਰ ਫੇਰ." (ਗੁਪ੍ਰਸੂ) ੯. ਦੇਖੋ, ਗਜਣਾ। ੧੦. ਗ਼ਾਜ਼ੀ ਦੀ ਥਾਂ ਭੀ ਇੱਕ ਥਾਂ "ਗਜ" ਸ਼ਬਦ ਹੈ. "ਹਮੈ ਨ ਗਜਸੈਨਾ ਮੇ ਦੀਜੈ। ਹਿੰਦੂਧਰਮ ਰਾਖ ਕਰਿ ਲੀਜੈ." (ਚਰਿਤ੍ਰ ੧੯੫) ਸਾਨੂੰ ਗ਼ਾਜ਼ੀ ਪਠਾਣਾਂ ਦੀ ਫ਼ੌਜ ਦੇ ਸਪੁਰਦ ਨਾ ਕਰੋ.


ਦੇਖੋ, ਗਜਨਵ.