ਸੰਗ੍ਯਾ- ਸੰਸਾਰਸਾਗਰ ਤੋਂ ਪਾਰ ਹੋਣ ਲਈ ਪੁਲਰੂਪ ਗੁਰੂ ਗ੍ਰੰਥਸਾਹਿਬ। ੨. ਕਰਤਾਰ ਦਾ ਨਾਮ। ੩. ਸਤਿਗੁਰੂ। ੪. ਸਤਿਸੰਗ। ੪. ਵਾਹਗੁਰੂ.
ਵਿ- ਜਗਤ (ਚਲਾਇਮਾਨ) ਸੰਸਾਰ (ਦੁਨੀਆਂ). ਅਨਿਤ੍ਯ ਸੰਸਾਰ। ੨. ਸੰਸਾਰ ਦੇ ਲੋਕ. "ਸਤਿਗੁਰ ਨੋ ਸਭਕੋ ਵੇਖਦਾ ਜੇਤਾ ਜਗਤੁ ਸੰਸਾਰੁ." (ਵਾਰ ਵਡ ਮਃ ੩) ਦੇਖੋ, ਜਗਤ.
ਵਿ- ਦੇਸ਼ਘਾਤਕ। ੨. ਸੰਸਾਰ ਦਾ ਬੁਰਾ ਕਰਨ ਵਾਲਾ, ਦੇਖੋ, ਜਗਤਕਾਸਾਈ.
ਵਿ- ਸੰਸਾਰ ਰਚਣ ਵਾਲਾ। ੨. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ.
ਦੇਖੋ, ਜਗਤਕਸਾਈ. "ਹਥਿ ਛੁਰੀ ਜਗਤਕਾਸਾਈ." (ਵਾਰ ਆਸਾ)
nan
ਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨਕ ਦੇਵ ਜਗਤਗੁਰੁ ਕੇਰੈ." (ਕਾਨ ਮਃ ੫) "ਜਗਤਗੁਰੂ ਨਾਨਕ ਦੇਉ." (ਭਾਗੁ) ੩. ਸੰਗ੍ਯਾ- ਗੁਰੂ ਨਾਨਕਦੇਵ। ੪. ਸ਼ੰਕਰਾਚਾਰਯ ਦੀ ਗੱਦੀ ਦਾ ਮਹੰਤ ਭੀ ਜਗਤਗੁਰੂ ਅਖਾਂਵਦਾ ਹੈ।
ਦੇਖੋ, ਕਪੂਰਥਲਾ.
ਦੇਖੋ, ਜਗਜੀਵਨ.
ਸੰ. जगद्घातृ ਸੰਗ੍ਯਾ- ਜਗਤ ਦਾ ਰਕ੍ਸ਼੍ਕ ਵਾਹਗੁਰੂ। ੨. ਗੁਰੂ ਨਾਨਕਦੇਵ। ੩. ਪੁਰਾਣਾਂ ਅਨੁਸਾਰ ਬ੍ਰਹਮਾ। ੪. ਵਿਸਨੁ.
ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ.
nan