اُ توں شروع ہون والے پنجابی لفظاں دے معنےਠ

ਦੇਖੋ, ਠਾਣਾ। ੨. ਦੇਖੋ, ਠਾਨਨਾ.


ਦਿਲ ਵਿੱਚ ਪੱਕ ਕੀਤੀ. ਦੇਖੋ, ਠਾਨਨਾ.


ਸੰਗ੍ਯਾ- ਸ੍‍ਥਾਨ. ਥਾਂ. ਜਗਾ. "ਨਮਸਤੰ ਅਠਾਮੇ." (ਜਾਪੁ) ਜਿਸ ਦਾ ਕੋਈ ਖ਼ਾਸ ਥਾਂ ਨਹੀਂ ਹੈ।


ਵਿ- ਠੰਢਾ. ਸੀਤਲ. "ਮਨੁ ਤਨੁ ਮੇਰਾ ਠਾਰ ਥੀਓ." (ਆਸਾ ਮਃ ੫) ੨. ਠਾਰਨ ਵਾਲਾ. "ਆਪੇ ਸੀਤਲੁ ਠਾਰੁ ਗੜਾ." (ਮਾਰੂ ਸੋਲਹੇ ਮਃ ੫) ਆਪੇ ਸੀਤਲ ਹੈ ਗੜੇ (ਓਲੇ) ਨੂੰ ਭੀ ਠਾਰ ਦੇਣ ਵਾਲਾ. ਭਾਵ- ਅਤ੍ਯੰਤ ਸੀਤਲ। ੩. ਸੰ. ਪਾਲਾ. ਖੋਹਰਾ. ਕੱਕਰ। ੪. ਠੰਢ. ਸੀਤਲਤਾ. ਜਿਵੇਂ- ਪਾਣੀ ਨੂੰ ਅੱਗ ਤੇ ਰੱਖਕੇ ਠਾਰ ਭੰਨ ਦਿਓ।