اُ توں شروع ہون والے پنجابی لفظاں دے معنےਦ

ਦੱਸਦਾ. ਬਤਾਉਂਦਾ। ੨. ਦਿਖਾਈ ਦਿੰਦਾ। ੩. ਪੁੱਛਦਾ. ਪ੍ਰਸ਼ਨ ਕਰਦਾ. "ਯਾਰ ਵੇ, ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ." (ਜੈਤ ਛੰਤ ਮਃ ੫) ਯਾਰ ਤੋਂ ਭਾਵ ਆਤਮਗ੍ਯਾਨੀ ਸੱਜਨ ਸਤਿਗੁਰੂ ਹੈ.


ਸੰ. दह्. ਧਾ- ਜਲਾਉਣਾ, ਨਸ੍ਟ ਕਰਨਾ, ਦੁੱਖ ਦੇਣਾ, ਦਾਗਣਾ। ੨. ਦੇਖੋ, ਦਾਹ। ੩. ਕ੍ਰਿ. ਵਿ- ਦਗਧ ਕਰਕੇ. ਫੂਕਕੇ. "ਚੂਨਾ ਹੋਵੈ ਉਜਲਾ ਦਹ ਪੱਥਰ ਕੁੱਟੈ." (ਭਾਗੁ) ੪. ਫ਼ਾ. [دہ] ਵਿ- ਦਸ਼. "ਦੁਬਿਧਾ ਲਾਗੈ ਦਹ ਦਿਸਿ ਧਾਵੈ." (ਮਾਝ ਅਃ ਮਃ ੩)


ਅ਼. [دہشت] ਸੰਗ੍ਯਾ- ਡਰ. ਭਯ। ੨. ਪਰੇਸ਼ਾਨੀ. ਵ੍ਯਾਕੁਲਤਾ.


ਸੰ. दशशीर्ष- ਦਸ਼ਸ਼ੀਰ੍ਸ. ਸੰਗ੍ਯਾ- ਦਸ ਸਿਰਾਂ ਵਾਲਾ ਰਾਵਣ. "ਰੋਵੈ ਦਹਸਿਰ ਲੰਕ ਗਵਾਇ." (ਵਾਰ ਰਾਮ ੧. ਮਃ ੧)


ਦੇਖੋ, ਦਾਹਕ.