اُ توں شروع ہون والے پنجابی لفظاں دے معنےਬ

ਇਹ ਪੁਨਹਾ ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੧੧. ਪੁਰ, ਜਗਣਾਂਤ, ਦੂਜਾ ੧੦. ਪੁਰ ਰਗਣਾਂਤ.#ਉਦਾਹਰਣ-#ਅਧਿਕ ਰੋਸ ਕਰ ਰਾਜ, ਪਖਰਿਯਾ ਧਾਵਹੀਂ,#ਰਾਮ ਰਾਮ ਬਿਨ ਸ਼ੰਕ, ਪੁਕਾਰਤ ਆਵਹੀਂ. × × ×#(ਰਾਮਾਵ)#੨. ਦੇਖੋ, ਵਹਿੜਾ.


ਅਵਧ ਦੇ ਇਲਾਕੇ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ.


ਦੇਖੋ, ਸੰਗੀਤ ਛੰਦ.


ਅ਼. [بہا] ਸੰਗ੍ਯਾ- ਰੌਸ਼ਨੀ। ੨. ਰੌਨਕ। ੩. ਸੁੰਦਰਤਾ। ੪. ਫ਼ਾ. ਕੀਮਤ. ਮੁੱਲ. ਦੇਖੋ, ਬੇਬਹਾ.


ਸੰਗ੍ਯਾ- ਵਹਣ ਦਾ ਭਾਵ. ਪ੍ਰਵਾਹ.


ਕ੍ਰਿ- ਪ੍ਰਵਾਹਨ. ਪਾਣੀ ਦੇ ਵੇਗ ਵਿੱਚ ਰੁੜ੍ਹਾਉਣਾ. "ਆਪਿ ਡੁਬੇ ਚਹੁ ਬੇਦ ਮਹਿ, ਚੇਲੇ ਦੀਏ. ਬਹਾਇ." (ਸ. ਕਬੀਰ) ੨. ਬੈਠਾਉਣਾ.


ਦੇਖੋ, ਬਹਿਂਗੀ। ੨. ਵਿ- ਵਹਾਉਣ ਵਾਲਾ. ਪ੍ਰਵਾਹ ਕਰਤਾ। ੩. ਫੈਂਕ ਦੇਣ ਵਾਲਾ. ਤ੍ਯਾਗੀ. "ਡਾਰ ਚਲੀ ਸਗਰੇ ਪਟ ਯੌਂ, ਜਨੁ ਡਾਰ ਚਲੀ ਸਭ ਲਾਜ ਬਹਾਘੀ." (ਕ੍ਰਿਸਨਾਵ) ਗੋਪੀਆਂ ਸਾਰੇ ਵਸਤ੍ਰ ਡਾਰਕੇ (ਸਿੱਟਕੇ) ਇਉਂ ਚੱਲੀਆਂ, ਮਾਨੋ ਕੁਲਲੱਜਾ ਤੇ ਤ੍ਯਾਗੀ ਸੰਨ੍ਯਾਸੀਆਂ ਦੀ ਡਾਰ (ਪੰਕ੍ਤਿ) ਚੱਲੀ ਹੈ. ਭਾਵ- ਨਾਂਗਿਆਂ ਦੀ ਡਾਰ ਚਲੀ ਜਾ ਰਹੀ ਹੈ.