اُ توں شروع ہون والے پنجابی لفظاں دے معنےਮ

ਸੰਗ੍ਯਾ- ਸ੍ਯਾਹੀ ਦੇ ਕੰਮ. ਲੇਖ. ਤਹਿਰੀਰ। ੨. ਭਾਵ- ਗ੍ਰੰਥ. "ਮਸਿ ਕੇ ਕਰਮ ਕਪਾਟ." (ਸ. ਕਬੀਰ) ਭੁਲੇਖੇ ਵਿੱਚ ਪਾਉਣ ਵਾਲੇ ਗ੍ਰੰਥ ਕਪਾਟਰੂਪ.


ਲਿਖਕੇ ਗੁਜਾਰਾ ਕਰਨ ਵਾਲਾ. ਮੂਸਵਪੇ ਅਤੇ ਪੋਥੀਆਂ ਲਿਖਕੇ ਨਿਰਵਾਹ ਕਰਨ ਵਾਲਾ.


ਸਿਆਹੀ (ਰੌਸ਼ਨਾਈ) ਦਾ ਭਾਂਡਾ. ਦਵਾਤ. ਦੇਖੋ, ਮਸਵਾਣੀ.


ਸ੍ਯਾਹੀ ਭਿਜਦਾ ਚਿਹਰਾ. ਉਹ ਮੁਖ, ਜਿਸ ਪੁਰ ਮੁੱਛਾਂ ਦਾੜ੍ਹੀ ਦੀ ਸਿਆਹੀ ਫੁੱਟਣ ਲੱਗੀ ਹੈ.


ਦੇਖੋ, ਮਸਿ.


ਅ਼. [مسیح] ਫ਼ਾ. [مسیحا] ਵਿ- ਛੁਹਣ ਵਾਲਾ. ਜੋ ਹੱਥ ਛੁਹਕੇ ਅਰੋਗ ਕਰਦੇਵੇ। ੨. ਸੰਗ੍ਯਾ- ਪੈਗ਼ੰਬਰ ਈਸਾ. ਦੀਨੀ ਬਾਦਸ਼ਾਹ.¹