ਦੇਖੋ, ਵਿਸਯ.
ਦੇਖੋ, ਬਿਖਈ.
विषकन्या. ਪ੍ਰਾਚੀਨ ਗ੍ਰੰਥਾਂ ਦੇ ਲੇਖ ਅਨੁਸਾਰ ਜ਼ਹਿਰੀਲੇ ਪਦਾਰਥਾਂ (ਵਿਸ) ਨਾਲ ਪਾਲੀ ਹੋਈ ਸੁਰੂਪ ਵਾਲੀ ਕਨ੍ਯਾ, ਜੋ ਵੈਰੀ ਦਾ ਨਾਸ਼ ਕਰਨ ਲਈ ਭੇਜੀ ਜਾਂਦੀ ਸੀ. ਜੋ ਪੁਰਖ ਉਸ ਪੁਰ ਮੋਹਿਤ ਹੋਕੇ ਸੰਗ ਕਰਦਾ, ਉਹ ਵਿਸ ਦੇ ਅਸਰ ਨਾਲ ਮਰ ਜਾਂਦਾ ਸੀ.
nan
ਜ਼ਹਿਰ ਧਾਰਨ ਵਾਲਾ ਸੱਪ। ੨. ਦੇਖੋ, ਬਿਖਧਰ.
ਸੰ. ਵਿਸਮ. ਦੇਖੋ, ਬਿਖਮ। ੨. ਇੱਕ ਅਰਥਾਲੰਕਾਰ. ਭਿੰਨ ਧਰਮ ਵਾਲੀਆਂ (ਅਨਮੇਲ) ਵਸਤਾਂ ਦਾ ਸੰਬੰਧ ਜਿਸ ਰਚਨਾ ਵਿੱਚ ਵਰਣਨ ਹੋਵੇ, ਇਹ "ਵਿਖਮ" ਅਲੰਕਾਰ ਹੈ.#ਜਹਾਂ ਨ ਹ੍ਵੈਂ ਅਨੁਰੂਪ ਦ੍ਵੈ ਤਿਨ ਕੀ ਘਟਨਾ ਸੋਯ,#ਵਿਖਮ ਤਹਾਂ ਵਰਣਨ ਕਰਤ ਕਵਿ ਕੋਵਿਦ ਸਭਕੋਯ. ਲਲਿਤਲਲਾਮ.#(ਲਲਿਤਲਲਾਮ)#ਉਦਾਹਰਣ-#ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ,#ਓਹੁ ਬਿਖਈ, ਓਸ ਰਾਮ ਕੋ ਰੰਗੁ. (ਗਉ ਮਃ ੫)#ਹਮ ਨੀਵੀ ਪ੍ਰਭੁ ਅਤਿ ਊਚਾ,#ਕਿਉਕਰਿ ਮਿਲਿਆਜਾਏ ਰਾਮ?#(ਸੂਹੀ ਛੰਤ ਮਃ ੫)#ਹਮ ਅਵਗੁਨ ਕਰਹਿ ਅਸੰਖ ਨੀਤਿ,#ਤੁਮ ਨਿਰਗੁਨ ਦਾਤਾਰੇ. ×××#ਤੁਮ ਦੇਵਹੁ ਸਭੁਕਿਛੁ ਦਇਆਧਾਰਿ,#ਹਮ ਅਕਿਰਤਘਨਾਰੇ. (ਬਿਲਾ ਮਃ ੫)#ਤੋਸੋ ਨਹੀ ਦਾਤਾ ਕੋਊ ਮੋਸੋ ਨ ਭਿਖਾਰੀ ਦੀਨ,#ਤੋਸੋ ਨ ਦਯਾਲੁ, ਦੁਖੀ ਮੋਸੋ ਨ ਅਲਾਇਯੇ,#ਮੋਸੇ ਨਹੀ ਕ੍ਰਿਤਘਨ, ਤੋਸੋ ਉਪਾਕਾਰੀ ਨਾਹਿ,#ਮੋਸੋ ਨ ਅਨਾਥ, ਨਾਥ ਤੋਸੋ ਨ ਬਤਾਇਯੇ,#ਔਗੁਨੀ ਨ. ਮੋਸੋ ਕੋਊ, ਗੁਨਵਾਨ ਤੋਸੋ ਨਹੀ#ਜਪ ਤਪ ਵ੍ਰਤ ਮੋ ਮੈ ਏਕ ਨਹਿ ਪਾਇਯੇ,#ਆਯੋ ਹੈ ਸ਼ਰਨ ਕਵਿ ਧਾਯਕੈ ਚਰਨ ਗਹੇ#ਤਾਰਨਤਰਨ ਨਿਜਹਾਬ ਦੈ ਬਚਾਇਯੇ, (ਨਾਪ੍ਰ)#(ਅ) ਕਾਰਣ ਦਾ ਹੋਰ ਰੰਗ ਹੋਵੇ ਅਤੇ ਉਸ ਤੋਂ ਕਾਰਯ ਹੋਰ ਰੰਗ ਦਾ ਪ੍ਰਗਟੇ, ਐਸਾ ਵਰਣਨ ਵਿਖਮ ਦਾ ਦੂਜਾ ਰੂਪ ਹੈ.#ਕਾਰਣ ਕੋ ਕਛੁ ਔਰ ਰਁਗ ਕਾਰਜ ਕੋ ਕਛੁ. ਔਰ.#(ਕਾਵ੍ਯਪ੍ਰਭਾਕਰ)#ਉਦਾਹਰਣ-#ਦੇਸ਼ ਕੇ ਵਿਰੋਧੀ ਮਾਰ ਰੁਧਿਰ ਬਹਾਈ ਨਦੀ#ਸ਼੍ਰੀ ਗੋਬਿੰਦਸਿੰਘ ਯਸ਼ ਸ੍ਵੇਤ ਪ੍ਰਗਟਾਯੇ ਹੈ.#(ੲ) ਕਰਨਾ ਯਤਨ ਭਲੇ ਲਈ, ਉਸ ਦਾ ਫਲ ਦੁਖਦਾਈ ਹੋਣਾ, ਐਸਾ ਕਥਨ ਵਿਖਮ ਦਾ ਤੀਜਾ ਰੂਪ ਹੈ.#ਔਰ ਭਲੋ ਉੱਦਮ ਕਿਯੇ ਹੋਤ ਬੁਰੋ ਫਲ ਆਯ.#(ਕਾਵ੍ਯਪ੍ਰਭਾਕਰ)#ਉਦਾਹਰਣ-#ਬੈਯੇ ਨੇ ਬਾਂਦਰ ਨੂੰ ਸਿਖ੍ਯਾ ਘਰ ਰਚਣੇ ਹਿਤ ਗਾਈ,#ਉਲਟਾ ਅਪਨਾ ਘਰ ਭੀ ਦੇਖੋ, ਬੈਠਾ ਮੂਲ ਗਵਾਈ.#ਵਿਖਮ ਸੂਕ੍ਸ਼੍ਮ. ਦੇਖੋ ਸੂਕ੍ਸ਼੍ਮ (ਅ)
ਸੰ. विषमज्वर. ਵੈਦ੍ਯਕ ਅਨੁਸਾਰ ਉਹ ਤਾਪ, ਜਿਸ ਦੇ ਆਉਣ ਦਾ ਕੋਈ ਖ਼ਾਸ ਵੇਲਾ ਨਹੀਂ. ਕਦੇ ਕਮ ਹੋ ਜਾਂਦਾ ਹੈ ਕਦੇ ਬਹੁਤ. ਸ਼ਰੀਰ ਦੀ ਗਰਮੀ ਅਤੇ ਨਬਜ ਦੀ ਹਾਲਤ ਇੱਕ ਨਹੀਂ ਰਹਿਁਦੀ. ਕਿਸੇ ਮਾਮੂਲੀ ਤਾਪ ਦੇ ਵਿਗੜ ਜਾਣ ਤੋਂ, ਤਾਪ ਪਿੱਛੋਂ ਕੁਪੱਥ ਕਰਨ ਤੋਂ, ਮਰੀਜ ਦੀ ਕਮਜ਼ੋਰੀ ਪੁਰ ਜਾਂਦਾ ਕੰਮ ਕਰਨ ਤੋਂ ਅਰ ਵੇਲੇ ਸਿਰ ਖਾਣਾ ਪੀਣਾ ਨਾ ਕਰਨ ਤੋਂ ਇਹ ਰੋਗ ਹੁੰਦਾ ਹੈ. ਤੇਈਆ ਚੌਥਾਇਆ ਆਦਿ ਸਾਰੇ ਤਾਪ ਵਿਖਮਜ੍ਵਰ ਗਿਣੇ ਜਾਂਦੇ ਹਨ. ਦੇਖੋ, ਤਾਪ.
nan
nan
ਔਖਾ. ਮੁਸ਼ਕਿਲ. ਦੇਖੋ, ਬਿਖਮੁ. "ਗਾਵੈ ਕੋ ਵਿਦਿਆ ਵਿਖਮੁ ਵੀਚਾਰੁ." (ਜਪੁ)