اُ توں شروع ہون والے پنجابی لفظاں دے معنےਹ

ਵਿ- ਹੁਕਮ ਅਨੁਸਾਰ ਚੱਲਣ ਵਾਲਾ ਗੁਲਾਮ. "ਹੁਕਮੀਬੰਦਾ ਹੁਕਮ ਕਮਾਵੈ." (ਮਾਰੂ ਸੋਲਹੇ ਮਃ ੩)


ਦੇਖੋ, ਹੁਕਮ. "ਹੁਕਮੁ ਤੇਰਾ ਖਰਾ ਭਾਰਾ." (ਆਸਾ ਛੰਤ ਮਃ ੩)


ਹੁਕਮ ਦੇ. ਆਗ੍ਯਾ ਦੇ. "ਹੁਕਮੈ ਅੰਦਰਿ ਸਭੁ ਕੋ." (ਜਪੁ) ੨. ਹੁਕਮ ਨੂੰ. "ਨਾਨਕ ਹੁਕਮੈ ਜੇ ਬੁਝੈ." (ਜਪੁ)


ਅ਼. [حُقّہ] ਹ਼ੁਕ਼ਹ. ਸੰਗ੍ਯਾ- ਡੱਬਾ। ੨. ਮਰਤਬਾਨ। ੩. ਤਮਾਕੂ ਆਦਿਕ ਦਾ ਧੂੰਆਂ ਪੀਣ ਦਾ ਯੰਤ੍ਰ. "ਹੁੱਕੇ ਸੇ ਹੁਰਮਤ ਗਈ ਨੇਮ ਧਰਮ ਗ੍ਯੋ ਛੂਟ." (ਗਿਰਿਧਰ)


ਅ਼. [حُکام] ਹ਼ੁਕਾਮ. ਹ਼ਾਕਿਮ ਦਾ ਬਹੁ ਵਚਨ.


ਵਿ- ਹੁਕਮਾਂ ਨਾਲ ਸੰਬੰਧਿਤ। ੨. ਹੁਕਮ ਅਨੁਸਾਰ. ਹੁਕਮ ਸੇ. "ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ." (ਵਾਰ ਮਾਰੂ ੨. ਮਃ ੫)


ਅ਼. [حکوُمت] ਹ਼ੁਕੂਮਤ. ਸੰਗ੍ਯਾ- ਹੁਕਮ (ਆਗ੍ਯਾ) ਕਰਨ ਦੀ ਕ੍ਰਿਯਾ। ਬਾਦਸ਼ਾਹੀ.