ਵਿ- ਜੋ ਇਸਥਿਤ ਨਹੀਂ. ਚੰਚਲ। ੨. ਬਿਨਸਨਹਾਰ। ੩. ਅਤਿਥਿ ਦੀ ਥਾਂ ਭੀ ਕਈ ਥਾਂਈ ਅਥਿਤ ਸ਼ਬਦ ਆਇਆ ਹੈ.
ਦੇਖੋ, ਅਤਿਥਿ। ੨. ਨਾ ਇਸਥਿਤੀ. ਕਾਇਮੀ ਨਾ ਹੋਣੀ.
nan
ਸੰ. ਅਸ੍ਥਿਰ. ਵਿ- ਜੋ ਇਸਥਿਰ (ਕਾਇਮ) ਨਹੀਂ. ਚੰਚਲ। ੨. ਬਿਨਸਨਹਾਰ.
ਕ੍ਰਿ. ਵਿ- ਤਦਨੰਤਰ. ਇਸ ਪਿੱਛੋਂ. "ਅਥੋਨ ਪੁਰਸਾ ਦਮਰਾ." (ਧਨਾ ਨਾਮਦੇਵ) ਇਸ ਪਿੱਛੋਂ ਪੁਰੁਸ ਨੂੰ ਦਮ ਸਾਧਨ ਕਰਨਾ ਯੋਗ੍ਯ ਹੈ. ਦੇਖੋ, ਦਮ.
ਸੰਗ੍ਯਾ- ਅਸ਼੍ਰੁ. ਅੰਝੂ. ਆਂਸੂ. ਹੰਝੂ.
ਸੰ. अद्. ਧਾ- ਖਾਣਾ. ਭੱਛਣ (ਭਕ੍ਸ਼੍ਣ) ਕਰਨਾ. ਕੱਟਣਾ. ਕੁਤਰਨਾ.
nan
ਵਿ- ਬਿਨਾ ਦਾਗ. ਸਾਫ਼. "ਨਮੋ ਖੱਗ ਅਦੱਗੰ." (ਵਿਚਿਤ੍ਰ) "ਲੈਕਰ ਖੱਗ ਅਦੱਗ ਮਹਾਂ." (ਚੰਡੀ ੧) ੨. ਕਲੰਕ ਰਹਿਤ। ੩. ਅਦਗਧ. ਜੋ ਦਗਧ ਨਹੀਂ ਹੋ ਸਕਦਾ. ਅਰਥਾਤ ਸੜ ਨਹੀਂ ਸਕਦਾ. "ਅਦੋਖ ਅਦਾਗ ਅਦਗ ਹੈ." (ਅਕਾਲ)
nan
ਅ਼. [عدد] ਗਿਣਤੀ. ਸ਼ੁਮਾਰ. ਸੰਖ੍ਯਾ। ੨. ਗਿਣਤੀ ਵਾਲੀ ਵਸ੍ਤੂ.
ਸੰ. ਸੰਗ੍ਯਾ- ਖਾਣਾ. ਭਕ੍ਸ਼੍ਣ. ਛਕਣਾ।#੨. ਅ਼. [عدن] ਅ਼ਦਨ. ਵਿ- ਨਿੱਤ ਰਹਿਣ ਵਾਲਾ। ੩. ਸੰਗ੍ਯਾ- ਬਾਈਬਲ ਅਤੇ ਕ਼ੁਰਾਨ ਅਨੁਸਾਰ ਉਹ ਬਾਗ਼, ਜਿਸ ਵਿੱਚ ਖ਼ੁਦਾ ਨੇ ਆਦਮ ਨੂੰ ਰੱਖਿਆ ਸੀ. Eden. ਦੇਖੋ, ਆਦਮ। ੪. ਅ਼ਰਬ ਦੇਸ਼ ਨਾਲ ਲਗਦਾ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪਹਾੜੀ ਤੇ (ਜਿਸ ਦੀ ਬਲੰਦੀ ਸਮੁੰਦਰ ਤੋਂ ੧੭੭੫ ਫੁੱਟ ਹੈ) ਮਜਬੂਤ ਫੌਜੀ ਕਿਲਾ, ਜੋ ਭਾਰਤਰਾਜ ਵਿੱਚ ਸ਼ਾਮਿਲ ਹੈ. ਅਦਨ ਜਨਵਰੀ ਸਨ ੧੮੩੯ ਵਿੱਚ ਅੰਗਰੇਜ਼ਾਂ ਦੇ ਹੱਥ ਆਇਆ ਹੈ. ਵਲਾਇਤ ਨੂੰ ਆਉਣ ਜਾਣ ਵਾਲੇ ਜਹਾਜਾਂ ਦਾ ਇਹ ਇੱਕ ਬੰਦਰ ਹੈ.