اُ توں شروع ہون والے پنجابی لفظاں دے معنےਦ

ਦੋ ਪਕ੍ਸ਼੍‍. ਪੇਉਕੇ ਅਤੇ ਸਾਹੁਰੇ। ੨. ਲੋਕ ਪਰਲਕੋ. "ਦੁਖੀ ਦੁਹਾਗਨਿ ਦੁਇ ਪਖ ਹੀਨੀ." (ਸੂਹੀ ਰਵਿਦਾਸ) ੩. ਵਿਹਾਰ ਅਤੇ ਪਰਮਾਰਥ। ੪. ਮਹੀਨੇ ਦਾ ਅੰਧੇਰਾ ਅਤੇ ਚਾਨਣਾ ਪੱਖ.


ਦੋ ਪੰਛੀ. "ਨਾਨਕ ਤਰਵਰੁ ਏਕੁ ਫਲ ਦੁਇ ਪੰਖੇਰੂ ਆਹਿ." (ਵਾਰ ਬਿਹਾ ਮਃ ੩)#''द्बा सुपर्णा सयुजा सखाया समानं वृक्षं परिषस्व जाते।#तयोरन्यः पिप्पलं स्वाद्बत्त्यनअनन्नन्यो अभि चाकशीति. '' (ਨਿਰੁਕ੍ਤ ਅਃ ੧੪)#ਦੋ ਪਕ੍ਸ਼ੀ (ਜੀਵਾਤਮਾ ਅਤੇ ਈਸ਼੍ਵਰ) ਸਦਾ ਸਾਥ ਰਹਿਣ ਵਾਲੇ ਮਿਤ੍ਰ ਹਨ, ਦੋਵੇਂ ਇੱਕ ਬਿਰਛ (ਸ਼ਰੀਰ) ਨੂੰ ਅਲਿੰਗਨ ਕਰੇ ਹੋਏ ਹਨ. ਉਨ੍ਹਾਂ ਵਿੱਚੋਂ ਇੱਕ (ਜੀਵਾਤਮਾ) ਸ੍ਵਾਦੁਫਲ (ਕਰਮਫਲ) ਨੂੰ ਖਾਂਦਾ ਹੈ, ਦੂਸਰਾ (ਈਸ਼੍ਵਰ) ਨਾ ਖਾਂਦਾ ਹੋਇਆ ਕੇਵਲ ਦੇਖਦਾ ਹੀ ਹੈ.


ਦੋ ਪੰਦ (ਸਿਖ੍ਯਾ) ਦੇਣ ਵਾਲੇ, ਹਿੰਦੂ ਮੁਸਲਮਾਨ ਮਤ ਦੇ ਉਪਦੇਸ਼ਕ. "ਦੁਇ ਪੰਦੀ ਦੁਇ ਰਾਹ ਚਲਾਏ." (ਮਾਰੂ ਸੋਲਹੇ ਮਃ ੧) ਦੇਖੋ, ਦੁਇ ਰਾਹ.


ਸੁਖ ਦੁਖ. ਲਾਭ ਹਾਨੀ. "ਸੰਸਾਰ ਬਿਰਖ ਕਉ ਦੁਇ ਫਲ ਲਾਏ." (ਬਸੰ ਮਃ ੩)


ਦੇਖੋ, ਦੁਇ ਮਾਈ.


ਵਿ- ਦ੍ਵਿਗੁਣ. ਦੋ ਗੁਣਾ. ਦੋ ਗੁਣੀ. "ਇਕੁ ਭਾਉ ਲਥੀ ਨਾਤਿਆ, ਦੁਇਭਾ ਚੜੀਅਸੁ ਹੋਰ." (ਵਾਰ ਸੂਹੀ ਮਃ ੧)


ਦੋ ਮਾਤਾ. "ਦੁਇ ਮਾਈ ਦੁਇ ਬਾਪਾ ਪੜੀਅਹਿ." (ਬਸੰ ਮਃ ੧) ਮਨ ਬਾਲਕ ਦੀ ਅਵਿਦ੍ਯਾ ਅਤੇ ਮਾਇਆ ਮਾਤਾ, ਈਸ਼੍ਵਰ ਅਤੇ ਜੀਵ ਪਿਤਾ.


ਦੇਖੋ, ਏਕ ਮਰੰਤੇ.


ਦੋ ਮਾਰਗ. ਪ੍ਰਵ੍ਰਿੱਤੀ ਨਿਵ੍ਰਿੱਤੀ। ੨. ਹਿੰਦੂ ਮੁਸਲਮਾਨ। ੩. ਆਸ੍ਤਿਕਤਾ ਅਤੇ ਨਾਸ੍ਤਿਕਤਾ. "ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ." (ਧਨਾ ਛੰਤ ਮਃ ੧)


ਦੇਖੋ, ਦੁਇ ਰਾਹ। ੨. ਦੋ ਖੰਡ ਹੋਇਆ ਰਾਹੁ. ਰਾਹੁ ਅਤੇ ਕੇਤੁ. ਪੁਰਾਣਕਥਾ ਹੈ ਕਿ ਰਾਹੂ ਦੇ ਦੋ ਟੋਟੇ ਵਿਸਨੁ ਨੇ ਕਰ ਦਿੱਤੇ ਸਨ. "ਜੇ ਦੇਹੈ ਦੁਖ ਲਾਈਐ ਪਾਪ ਕਰਹ ਦੁਇ ਰਾਹੁ." (ਵਾਰ ਮਾਝ ਮਃ ੧)


ਦੋ ਨੇਤ੍ਰ. ਸ੍‍ਥੂਲ ਅਤੇ ਸੂਕ੍ਸ਼੍‍ਮ ਨੇਤ੍ਰ. ਸ਼ਾਰੀਰਕ ਅਤੇ ਆਤਮਿਕ ਨੇਤ੍ਰ. "ਦੁਇ ਦੁਇ ਲੋਚਨ ਪੇਖਾ! ਹਉ ਹਰਿ ਬਿਨੁ ਅਉਰੁ ਨ ਦੇਖਾ." (ਸੋਰ ਕਬੀਰ)