اُ توں شروع ہون والے پنجابی لفظاں دے معنےਦ

ਵਿ- ਦੂਜੀ. ਦੂਸਰੀ। ੨. ਸੰਗ੍ਯਾ- ਦ੍ਵੈਤ. ਦੁਵਿਧਾ। ੩. ਕ੍ਰਿ. ਵਿ- ਦੋਵੇਂ. ਦੋਨੋਂ. "ਹਰਿ ਹਰਿ- ਜਨ ਦੁਈ ਏਕ ਹੈਂ." (ਵਿਚਿਤ੍ਰ)


ਵਿ- ਦ੍ਵਿਤੀਯ. ਦੂਜਾ. ਦੂਸਰਾ. "ਅਵਰੁ ਨ ਭਾਵੈ ਬਿਨ ਹਰਿ ਕੋ ਦੁਈਆ." (ਬਿਲਾ ਅਃ ਮਃ ੪)


ਸੰ. दुष. ਧਾ- ਅਸ਼ੁੱਧ ਹੋਣਾ, ਬੁਰਾ ਆਚਾਰ ਕਰਨਾ। ੨. ਸੰਗ੍ਯਾ- ਦੋਸ. ਕਲੰਕ. "ਗੁਨ ਗਾਵਤ ਛੀਪਾ ਦੁਸ ਟਾਰਿਓ." (ਨਟ ਮਃ ੪) ਛੀਂਬੇ ਦਾ ਦੋਸ ਟਾਰਿਆ (ਮਿਟਾਇਆ).


ਸੰ. ਦੁਃਸਹ. ਵਿ- ਜਿਸ ਦਾ ਸਹਾਰਨਾ ਔਖਾ ਹੋਵੇ. "ਦੁਸਹ ਦੁਖ ਭਵ ਖੰਡਨੋ." (ਰਾਮ ਛੰਤ ਮਃ ੫) ੨. ਡਿੰਗ. ਸੰਗ੍ਯਾ- ਦੁਸ਼ਮਣ. ਵੈਰੀ.


ਸੰ. ਦੁਸ੍ਕਰ ਵਿ- ਜਿਸ ਦਾ ਕਰਨਾ ਔਖਾ ਹੋਵੇ.


ਦੇਖੋ, ਦੁਸਟਾਤਮਾ ਅਤੇ ਦੁਸਟੁ ਆਤਮਾ.


ਸੰਗ੍ਯਾ- ਦੁਸ੍ਟਮੰਡਲੀ. ਪਾਮਰਾਂ ਦੀ ਟੋਲੀ. "ਦੁਸਟਚਉਕੜੀ ਸਦਾ ਕੂੜ ਕਮਾਵਹਿ, ਨਾ ਬੂਝਹਿ ਵੀਚਾਰੇ." (ਸੋਰ ਮਃ ੩) ੨. ਦੁਰਯੋਧਨ, ਦੁਃਸ਼ਾਸਨ, ਕਰਣ ਅਤੇ ਸ਼ਕੁਨਿ, ਇਨ੍ਹਾਂ ਚੌਹਾਂ ਦੀ ਟੋਲੀ.