ਸੰਗ੍ਯਾ- ਦੁਸ੍ਟਤਾ. ਨੀਚਤਾ. ਖੋਟਿਆਈ. ਬਦੀ.
ਵਿ- ਦੁਸ੍ਟਦਮਨ. ਦੁਸ੍ਟ (ਪਾਮਰਾਂ) ਨੂੰ ਦਮਨ (ਕੁਚਲਣ) ਵਾਲਾ. ਖੋਟਿਆਂ ਨੂੰ ਮਾਰਨ ਵਾਲਾ। ੨. ਸੰਗ੍ਯਾ- ਰਤਨਮਾਲ ਅਤੇ ਗੁਰਪ੍ਰਤਾਪਸੂਰਜ ਅਨੁਸਾਰ ਗੁਰੂ ਗੋਬਿੰਦਸਿੰਘ ਸਾਹਿਬ ਦਾ ਉਹ ਰੂਪ, ਜੋ ਹੇਮਕੁੰਟ ਤੇ ਤਪਸਾਧਨ ਕਰ ਰਿਹਾ ਸੀ. "ਤਪਨ ਤਪੋ ਨਿਤ ਉਗ੍ਰ ਤੇਜ ਹ੍ਵੈ, ਦੁਸਟਦਮਨ ਨਿਜ ਨਾਮ ਧਰਾਇ." (ਗੁਪ੍ਰਸੂ)
ਵਿ- ਦੁਸ੍ਟਤਾ ਵਾਲੀ. ਦੁਸ੍ਟਾ। ੨. ਸੰਗ੍ਯਾ- ਦੁਸ੍ਟ (ਵੈਰੀ) ਦੀ ਅਨੀ (ਫ਼ੌਜ਼). (ਸਨਾਮਾ)
ਸੰਗ੍ਯਾ- ਦੁਸ੍ਟਭਾਵ. ਖੋਟਾ ਖ਼ਿਆਲ. ਨੀਚਪ੍ਰਕ੍ਰਿਤਿ. ਨੀਚਤਾ. ਬਦੀ. "ਦੁਸਟਭਾਉ ਤਜਿ ਨਿੰਦ ਪਰਾਈ." (ਮਲਾ ਮਃ ੧)
ਸੰ. दुष्टात्मन. ਵਿ- ਖੋਟੇ ਦਿਲ ਵਾਲਾ. ਜਿਸ ਦੇ ਮਨ ਬਦੀ ਵਸਦੀ ਹੈ.
ਦੋਸ- ਟਾਰਿਓ. ਦੇਖੋ, ਦੁਸ ੨.
ਦੁਸ੍ਟ- ਅਰੀ. ਪਾਮਰ ਵੈਰੀ. ਅਕਾਰਣ ਵੈਰ ਕਰਨ ਵਾਲੇ ਲੋਕ. "ਹਰਿ ਜਪਿ ਮਲਨ ਭਏ ਦੁਸਟਾਰੀ." (ਰਾਮ ਅਃ ਮਃ ੫) ਹਰਿਜਪ ਦ੍ਵਾਰਾ ਪਾਮਰ ਵੈਰੀ ਨਿਰਾਸ ਹੋ ਗਏ, ਉਨ੍ਹਾਂ ਨੂੰ ਕਾਮਯਾਬੀ ਨਾ ਹੋਈ. "ਰਿਦ ਅੰਤਰਿ ਦੁਸਟਿ ਦੁਸਟਾਰੀ." (ਦੇਵ ਮਃ ੪) ਨੀਚ ਸ਼ਤ੍ਰੁਆਂ ਦੇ ਦਿਲ ਵਿੱਚ ਦੁਸ੍ਟਤਾ ਹੈ.
ਵਿ- ਦੁਸ੍ਟ ਦਾ ਅੰਤ ਕਰਨ ਵਾਲਾ. ਦੁਸ੍ਟਨਾਸ਼ਕ। ੨. ਸੰਗ੍ਯਾ- ਤੀਰ. (ਸਨਾਮਾ) ਅਞਾਣ ਲਿਖਾਰੀਆਂ ਨੇ ਇਸ ਦੇ ਦੋ ਅਸ਼ੁੱਧ ਪਾਠ ਦਸਮਗ੍ਰੰਥ ਵਿੱਚ ਲਿਖੇ ਹਨ- ਦਸਟਾਂਤਕਰ ਅਤੇ ਦ੍ਰਿਸਟਾਂਤਕਰ.
nan
ਸੰ. ਦੁਸ੍ਟਿ. ਸੰਗ੍ਯਾ- ਦੁਸ੍ਟਤਾ. ਨੀਚਤਾ. ਖੋਟਿਆਈ. ਬਦੀ. "ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ?" (ਸੋਰ ਮਃ ੩) "ਵਿਚਿ ਹਉਮੈ ਦੁਸਟੀ ਪਾਈ." (ਸ੍ਰੀ ਮਃ ੩)
ਦੁਸ੍ਟਤਾ ਵਾਲਿਆਂ ਦੀ ਸਭਾ. ਦੁਸ੍ਟਮੰਡਲੀ। ੨. ਦੁਸ੍ਟਾਂ ਦੀ ਸੰਗਤਿ ਦ੍ਵਾਰਾ. "ਦੁਸਟੀਸਭਾ ਵਿਗੁਚੀਐ." (ਪ੍ਰਭਾ ਅਃ ਮਃ ੧)