اُ توں شروع ہون والے پنجابی لفظاں دے معنےਤ

ਅ਼. [طِفل] ਸੰਗ੍ਯਾ- ਬੱਚਾ. ਬਾਲ.


ਫ਼ਾ. [طِفلی] ਸੰਗ੍ਯਾ- ਬਚਪਨ. ਬਾਲ੍ਯ। ੨. ਵਿ- ਤ਼ਿਫ਼ਲ (ਬੱਚੇ) ਨਾਲ ਹੈ ਜਿਸ ਦਾ ਸੰਬੰਧ.


ਅ਼. [طِب] ਸੰਗ੍ਯਾ- ਇ਼ਲਾਜ. ਰੋਗ ਦੂਰ ਕਰਨ ਦਾ ਯਤਨ। ੨. ਵੈਦ੍ਯਵਿਦ੍ਯਾ.


ਭਾਰਤ ਦੇ ਉੱਤਰ ਵੱਲ ਇੱਕ ਪਹਾੜੀ ਸਰਦ ਦੇਸ਼. ਭੋਂਟ. ਇਸ ਦੇ ਉੱਤਰ ਤੇ ਪੂਰਬ ਵੱਲ ਚੀਨ, ਦੱਖਣ ਵੱਲ ਨੈਪਾਲ ਭੂਟਾਨ ਤੇ ਹਿਮਾਲੇ ਦੇ ਪਹਾੜੀ ਇਲਾਕੇ ਅਤੇ ਪੱਛਮ ਵੱਲ ਕਸ਼ਮੀਰ ਹੈ. ਤਿੱਬਤ ਦਾ ਰਕਬਾ ੪੬੩, ੨੦੦ ਵਰਗ ਮੀਲ ਅਤੇ ਆਬਾਦੀ ੨, ੦੦੦, ੦੦੦ ਹੈ. ਤਿੱਬਤ ਚੀਨ ਰਾਜ ਦੇ ਅਧੀਨ ਹੈ, ਇਸ ਦਾ ਹੁਕਮਰਾਂ ਦਲਾਈਲਾਮਾ ਅਤੇ ਰਾਜਧਾਨੀ ਲ੍ਹਾਸਾ (Lhassa) ਹੈ. ਇਸ ਦੇਸ਼ ਤੋਂ ਉਂਨ ਕਸਤੂਰੀ ਸੋਨਾ ਖੱਲਾਂ ਅਤੇ ਅਨੇਕ ਦਵਾਈਆਂ ਦੇਸ਼ਾਂਤਰਾਂ ਨੂੰ ਜਾਂਦੀਆਂ ਹਨ. ਤਿੱਬਤ ਵਿੱਚ ਜਗਤਪ੍ਰਸਿੱਧ ਮਾਨਸਰ ਤਾਲ ਹੈ ਅਤੇ ਇਸ ਦੇਸ਼ ਦੇ ਨਿਵਾਸੀ ਬੌੱਧ ਹਨ. ਕਈ ਵਿਦ੍ਵਾਨ ਇਸ ਦਾ ਮੂਲ "ਤ੍ਰਿਵਿਸ੍ਟਪ" ਦਸਦੇ ਹਨ. ਚੀਨੀ ਇਸ ਨੂੰ ਦੁਨੀਆਂ ਦੀ ਛੱਤ (Roof of the World) ਆਖਦੇ ਹਨ, ਕਿਉਂਕਿ ਇਹ ਬਹੁਤ ਉੱਚਾ ਹੈ.


ਵਿ- ਤਿੱਬਤ ਦਾ। ੨. ਸੰਗ੍ਯਾ- ਤਿੱਬਤ ਦੀ ਵਸਤੁ। ੩. ਤਿੱਬਤ ਦਾ ਵਸਨੀਕ. "ਤਿੱਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ." (ਅਕਾਲ) ੪. ਤਿੱਬਤ ਦੀ ਬੋਲੀ.


ਦੇਖੋ, ਤਬੀਬੀ.


ਵਿ- ਤ਼ਿੱਬ (ਵੈਦ੍ਯਵਿਦ੍ਯਾ) ਸੰਬੰਧੀ. ਦੇਖੋ, ਤਿੱਬ.