اُ توں شروع ہون والے پنجابی لفظاں دے معنےਦ

ਫ਼ਾ. [دُشمنگزند] ਵਿ- ਦੁਸ਼ਮਨ ਤੋਂ ਬਦਲਾ ਲੈਣ ਵਾਲਾ। ੨. ਵੈਰੀ ਨੂੰ ਨੁਕ਼ਸਾਨ ਪੁਚਾਉਣ ਵਾਲਾ.


ਫ਼ਾ. [دُشمنی] ਸੰਗ੍ਯਾ- ਸ਼ਤ੍ਰੁਤਾ. ਵੈਰ.


ਕ੍ਰਿ. ਵਿ- ਦੂਜੇ ਪਾਸੇ. ਦੂਜੀ ਵੱਲ. "ਰੰਗ ਸ੍ਰੌਣਤ ਰੱਤ ਕੱਢੇ ਦੁਸਰੰ." (ਸੂਰਜਾਵ) ਤੀਰ ਦੂਜੇ ਪਾਸੇ ਕੱਢ- ਦਿੱਤੇ. ਦੇਖੋ, ਦੁਸਲ.


ਦੋ- ਸ਼ਲ੍ਯ, ਦੇਖੋ, ਦੁਸਰ. ਜਦ ਸ਼ਰੀਰ ਨੂੰ ਭੇਦ ਕੇ ਤੀਰ ਪਾਰ ਨਿਕਲਦਾ ਹੈ ਤਦ ਦੋ ਛੇਦ ਹੋ ਜਾਂਦੇ ਹਨ। ੨. ਸੰਗ੍ਯਾ- ਦੁਃਸ਼ਲ. ਧ੍ਰਿਤਰਾਸਟ੍ਰ ਦਾ ਇੱਕ ਪੁਤ੍ਰ ਜੋ ਦੁਰਯੋਧਨ ਦਾ ਭਾਈ ਸੀ.