اُ توں شروع ہون والے پنجابی لفظاں دے معنےਅ

ਅ਼. [آداب] ਆਦਾਬ. ਅਦਬ ਦਾ ਬਹੁ ਵਚਨ. "ਬ੍ਰਿੰਦ ਅਦਾਇਬ ਰਾਖਤ ਹੈਂ." (ਗੁਪ੍ਰਸੂ)


ਵਿ- ਅਦਾਹ੍ਯ. ਦਹਨ ਰਹਿਤ. ਜੋ ਸਾੜਿਆ ਨਾ ਜਾ ਸਕੇ. "ਪ੍ਰਚੰਡ ਆਮੇਟ ਅਦਾਹਣ." (ਪਾਰਸਾਵ)


ਵਿ- ਦਾਗ ਰਹਿਤ. ਨਿਰਮਲ. ਕਲੰਕ ਬਿਨਾ.


ਦੇਖੋ, ਅਦਾਇਬ. "ਕਰਤ ਅਦਾਬ ਅਧਿਕ ਸਭਕੋਏ." (ਗੁਪ੍ਰਸੂ)


ਅ਼. [عدالت] ਸੰਗ੍ਯਾ- ਅ਼ਦਲ ਦੀ ਥਾਂ. ਨ੍ਯਾਯਸ਼ਾਲਾ। ੨. ਇਨਸਾਫ. ਨਿਆਂਉ.