اُ توں شروع ہون والے پنجابی لفظاں دے معنےਦ

ਸੰਗ੍ਯਾ- ਦੁਃਸਲਾ. ਗਾਂਧਾਰੀ ਦੇ ਉਦਰ ਤੋਂ ਰਾਜਾ ਧ੍ਰਿਤਰਾਸਟ੍ਰ ਦੀ ਪੁਤ੍ਰੀ. ਦੁਰਯੋਧਨ ਦੀ ਭੈਣ. ਇਹ ਸਿੰਧੂ ਦੇ ਰਾਜੇ ਜਯਦ੍ਰਥ ਨੂੰ ਵਿਆਹੀ ਗਈ ਸੀ. ਇਸ ਦੇ ਗਰਭ ਤੋਂ ਸੁਰਬ ਜਨਮਿਆ.


ਵਿ- ਦੋ ਸ਼ਲ੍ਯ ਕਰਨ ਵਾਲਾ. ਤੀਰ ਨੂੰ ਸ਼ਰੀਰ ਵਿੱਚਦੀਂ ਪਾਰ ਕੱਢਣ ਵਾਲਾ. "ਕਿ ਕਾਮਾਦਿ ਦੁਸਲੀ." (ਦੱਤਾਵ) ਕਾਮਾਦਿ ਵਿਕਾਰਾਂ ਨੂੰ ਛੇਦਨ ਵਾਲਾ.


ਫ਼ਾ. [دُشوار] ਵਿ- ਕਠਿਨ. ਔਖਾ. ਮੁਸ਼ਕਿਲ। ੨. ਦੁਸਹ. ਜਿਸ ਦਾ ਸਹਾਰਨਾ ਔਖਾ ਹੈ.


ਸੰ. ਦੁਃ ਸ਼ਾਸਨ. ਵਿ- ਜਿਸ ਪੁਰ ਹੁਕੂਮਤ ਕਰਨੀ ਔਖੀ ਹੋਵੇ. ਜੋ ਕਿਸੇ ਦਾ ਦਬਾਉ ਨਾ ਮੰਨੇ। ੨. ਸੰਗ੍ਯਾ- ਕੁਰੁਵੰਸ਼ੀ ਰਾਜਾ ਧ੍ਰਿਤਰਾਸ੍ਟ੍ਰ ਦਾ ਪੁਤ੍ਰ ਅਤੇ ਦੁਰਯੋਧਨ ਦਾ ਛੋਟਾ ਭਾਈ, ਜੋ ਦ੍ਰੋਪਦੀ ਨੂੰ ਰਣਵਾਸ ਵਿੱਚੋਂ ਕੇਸਾਂ ਤੋਂ ਫੜਕੇ ਸਭਾ ਵਿੱਚ ਲਿਆਇਆ ਸੀ. ਭੀਮਸੈਨ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਉਹ ਇਸ ਅਪਮਾਨ ਦੇ ਬਦਲੇ ਦੁਸਾਸਨ ਦਾ ਲਹੂ ਪੀਵੇਗਾ. ਸੋ ਕੁਰੁਕ੍ਸ਼ੇਤ੍ਰ ਦੇ ਯੁੱਧ ਵਿੱਚ ਸੋਲਵੇਂ ਦਿਨ ਦੁਸਾਸਨ ਦਾ ਪੇਟ ਪਾੜਕੇ ਭੀਮ ਨੇ ਲਹੂ ਦੀਆਂ ਚੁਲੀਆਂ ਪੀਤੀਆਂ. "ਅੰਦਰ ਸਭਾ ਦੁਸਾਸਨੈ ਮੱਥੇਵਾਲ ਦ੍ਰੋਪਤੀ ਆਂਦੀ." (ਭਾਗੁ)


ਦੂਸਰੇ ਪਾਰ. ਦੇਖੋ, ਦੁਸਰ. "ਬਾਨ ਸਨਾਹ ਦੁਸਾਰ ਕਢੇ." (ਰਾਮਾਵ)


ਸੰਗ੍ਯਾ- ਦੋਸ਼ਾਲਾ. ਪਸ਼ਮੀਨੇ ਦੀ ਦੋ ਸ਼ਾਲ (ਚਾਦਰਾਂ) ਦਾ ਜੋੜਾ, ਜਿਸ ਦੇ ਕਿਨਾਰੇ ਸੂਈ ਨਾਲ ਬੇਲ ਬੂਟਾ ਕੱਢਿਆ ਹੁੰਦਾ ਹੈ. "ਲੇ ਕਰ ਛਾਪ ਦੁਸਾਲਾ ਗਯੋ." (ਗੁਪ੍ਰਸੂ)