اُ توں شروع ہون والے پنجابی لفظاں دے معنےਜ

ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ. "ਜਿਵ ਜਿਵ ਹੁਕਮੁ ਤਿਵੈ ਤਿਵ ਕਾਰ." (ਜਪੁ) "ਜਿਵ ਤੂ ਰਖਹਿ ਤਿਵ ਰਹਉ." (ਸਵੈਯੇ ਮਃ ੩. ਕੇ) ੨. ਜੀਵ. "ਜਪਤ ਜਿਵੈ." (ਅਕਾਲ) ੩. ਦੇਖੋ, ਜਿਹਵ.


ਦੇਖੋ, ਜੌਹਰ। ੨. ਜੀਵ (ਪ੍ਰਾਣ) ਹਰਣ ਵਾਲਾ. ਜਾਨ ਲੈਣ ਵਾਲਾ.


ਦੇਖੋ, ਜਵਾਸਾ. "ਲਾਦਿਓ ਕਾਲਰ ਬਿਰਖ ਜਿਵਹਾ." (ਸਾਰ ਮਃ ੫) ੨. ਦੇਖੋ, ਜਿਵੇਹਾ.


ਰਸੋਈ. ਭੋਜਨ. ਦੇਖੋ, ਜਿਉਨਾਰ. "ਬਡ ਹੋਤਭਈ ਜਿਵਨਾਰਾ." (ਗੁਪ੍ਰਸੂ).


ਦੇਖੋ, ਜੇਵਰ। ੨. ਦੇਖੋ, ਜੇਵਰਾ. "ਜਿਵਰਨ ਸੋ ਤਿਹ ਦ੍ਰਿੜ ਗਹਿਲ੍ਯੋ." (ਚਰਿਤ੍ਰ ੧੩੬) ਰੱਸਿਆਂ (ਜੇਵੜਿਆਂ) ਨਾਲ ਜਕੜ ਲਿਆ.


ਕ੍ਰਿ- ਜਿੰਦ ਪਾਉਣੀ. ਜੀਵਨ ਸਹਿਤ ਕਰਨਾ। ੨. ਜੇਮਨ ਕਰਾਉਂਣਾ. ਖਵਾਉਂਣਾ.


ਕ੍ਰਿ. ਵਿ- ਜ਼ਿੰਦਹ ਕਰਕੇ। ੨. ਜੇਮਨ ਕਰਾਕੇ. ਭੋਜਨ ਛਕਾਕੇ. "ਲੋਗ ਜਿਵਾਇ ਬਚਨ ਇਮ ਭਾਖਾ." (ਚਰਿਤ੍ਰ ੨੪੫)


ਦੇਖੋ, ਜਵਾਸਾ. "ਕੋ ਸਾਲ ਜਿਵਾਹੇ ਸਾਲੀ?" (ਵਾਰ ਰਾਮ ੩) ੨. ਦੇਖੋ, ਜਿਵੇਹਾ.